ਇਹ ਵਰਕਾ ਤਸਦੀਕ ਕੀਤਾ ਗਿਆ ਏ
ਵਧਾਈ ਪੱਤਰ
ਜੀਤ ਇੰਦਰ ਸਿੰਘ ਜੀ ਦੇ ਜਨਮ ਸਮੇਂ ਸਰਦਾਰ ਬਹਾਦਰ
ਸਰਦਾਰ ਮੋਹਨ ਸਿੰਘ ਜੀ ਨੂੰ--ਮਰੀ (ਰਾਵਲਪਿੰਡੀ)
ਵਿਖੇ ੩--੮--੩੧
ਵਾਹ! ਵਾਹ! ਰੁੱਤ ਸੁਭਾਗ ਇਹ
ਸਾਵਣ ਦੀ ਆਈ।
ਮਿਹਰਾਂ ਵਾਲੇ ਸੁੱਖ ਝੜੀ
ਰਜ ਰਜ ਵਰਸਾਈ।
ਪਹਿਲੋਂ ਤੁੱਠੇ ਸਤਿਗੁਰੂ
ਦਿੱਤੀ ਵਡਿਆਈ।
ਰਾਜ ਭਾਗ ਸੁੱਖ ਬਖ਼ਸ਼ਿਆ,
ਹੋ ਆਪ ਸਹਾਈ।
ਦਾਤ ਕੰਵਰ ਦੀ ਬਖ਼ਸ਼ ਕੇ
ਅਜ ਵੇਲ ਵਧਾਈ।
ਬਰਕਤ ਬਖ਼ਸ਼ੀ ਰੱਬ ਨੇ
ਹੋਇ ਦੂਣ ਸਵਾਈ।
ਤੇਰੀ ਸ਼ਾਨ ਅਕਾਲ ਨੇ
ਚੌਣੀ ਚਮਕਾਈ।
ਹੋਇ ਮੇਰੇ ਸਰਦਾਰ ਜੀ
ਲਖ ਲਖ ਵਧਾਈ।
੧੧੯.