ਪੰਨਾ:ਆਕਾਸ਼ ਉਡਾਰੀ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੈਣਾਂ ਤੇ ਭਰਾਵਾਂ ਤਾਈਂ ਵੀਰ ਨਾ ਵਿਸਾਰ ਦੇਵੀਂ,
ਸਾਂਝਾ ਤੂੰ ਪ੍ਰੇਮ ਰਖੀਂ ਦੋਹਾਂ ਪਰਵਾਰਾਂ ਨਾਲ।

ਕਢੀ ਹੋਈ ਗਲ ਮੂੰਹੋਂ ਪੂਰੀ ਕਰ ਦਸਣੀ ਊਂ,
ਪਤ ਉਡ ਜਾਂਵਦੀ ਏ ਝੂਠੇ ਇਕਰਾਰਾਂ ਨਾਲ।
ਲਾਜ ਰਖੀਂ ਵਡਿਆਂ ਦੀ ਬਣ ਕੇ ਨਮੂਨਾ ਚੰਗਾ,
ਰਖੀ ਤੂੰ ਪ੍ਰੀਤ ਸਦਾ ਸਚੇ ਸਚਿਆਰਾਂ ਨਾਲ।
ਸੰਤਾਂ ਮਹਾਤਮਾਂ ਦੀ ਸੰਗਤ ਕਮਾਵੀਂ ਨਿਤ,
ਨਿਹੁੰ ਨਾ ਲਗਾਵੀਂ ਵੀਰਾ ਬੁਰੇ ਬੁਰਿਆਰਾਂ ਨਾਲ।
ਸਚੇ ਰਾਹ ਚਲ ਕੇ ਤੇ ਖੱਟੀਂ ਸੰਸਾਰ ਸੋਭਾ,
ਮਿਲਦੀ ਵਡਾਈ ਨਹੀਂ ਫੋਕੇ ਵਡਿਆਰਾਂ ਨਾਲ।

ਕੌਮ ਅਤੇ ਦੇਸ਼ ਦਾ ਪਿਆਰ ਵੀ ਭੁਲਾਵਣਾ ਨਾ,
ਹੰਸ ਸੋਭਾ ਪਾਂਵਦੇ ਨੀ ਹੰਸਾਂ ਦੀਆਂ ਡਾਰਾਂ ਨਾਲ।
ਭਾਵੇਂ ਘਰੋਂ ਦੂਰ ਹੋਵੇਂ, ਦਿਲ ਸਦਾ ਲਾਈ ਰਖੀਂ,
ਦੇਸ਼ ਦੀਆਂ ਗਲੀਆਂ ਤੇ ਦੇਸ਼ ਦੇ ਬਜ਼ਾਰਾਂ ਨਾਲ।
ਕਿਸੇ ਗਲੋਂ ਮਨ ਤੇਰਾ, ਹੋਵੇ ਜੇ ਨਿਰਾਸ ਕਦੀ,
ਸ਼ਾਂਤ ਇਹਨੂੰ ਕਰੀਂ ਗੁਰੂ ਬਾਣੀ ਦੀਆਂ ਵਾਰਾਂ ਨਾਲ।
ਨੇਕੀ ਦੀ ਕਮਾਈ ਕਰੀਂ, ਨੇਕੀ ਵਾਲੇ ਪਾਸੇ ਲਾਵੀਂ,
ਨੇਕ ਨਾਮ ਖੱਟੀ ਸਦਾ ਪਰਉਪਕਾਰਾਂ ਨਾਲ।

ਤ੍ਰੀਹਾਂ ਲੜਾਂ ਵਾਲਾ 'ਤਾਰੇ' ਕੀਤਾ ਹੈ ਤਿਆਰ ਹਾਰ,
ਭੇਟਾ 'ਹਰਬਖ਼ਸ਼' ਜੀ ਦੀ ਖ਼ੁਸ਼ੀਆਂ ਹਜ਼ਾਰਾਂ ਨਾਲ।
ਗਲ ਵਿਚ ਪਹਿਨ, ਚਿਰ ਜੀਵੇ ਇਹ ਸੁਭਾਗ ਜੋੜੀ,
ਖ਼ੁਸ਼ੀ ਖੁਸ਼ੀ ਵਸੇ ਰਸੇ ਘਰ 'ਸਰਦਾਰਾਂ' ਨਾਲ।

੧੨੫.