ਪੰਨਾ:ਆਕਾਸ਼ ਉਡਾਰੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀਰਾਂ ਦਾ ਵਿਛੋੜਾ

ਜੇ. ਸੀ. ਆਰ. ਨਾਭਾ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਜਾ ਰਹੇ
ਵੀਰਾਂ ਦੀ ਸੇਵਾ ਵਿਚ ਫ਼ਸਟ ਤੇ ਬਰਡ ਈਅਰ ਦੇ ਵਿਦਿ-
ਆਰਥੀਆਂ ਵਲੋਂ ੧੬-੩-੨੯ ਨੂੰ ਪੇਸ਼ ਕੀਤਾ ਗਿਆ

ਸਾਡੇ ਮਹਿਕਦੇ ਬਾਗ਼ ਦੇ ਪੰਛੀਓ ਵੇ,
ਅਜ ਕਿਧਰ ਉਡਾਰੀਆਂ ਲਾਣ ਲੱਗੇ?
ਪਏ ਰੰਗ ਵਿਛੋੜੇ ਦੇ ਦਿਸਦੇ ਨੇ,
ਸੋਹਣੇ ਮੁੱਖੜੇ ਅਜ ਛੁਪਾਣ ਲੱਗੇ।
ਆਈ ਸਮਝ ਕਿ ਚਲੇ ਪ੍ਰੀਖਿਆ ਨੂੰ,
ਚਿਰਾਂ ਲਈ ਵਿਛੋੜੇ ਹੋ ਪਾਣ ਲੱਗੇ।
ਸੁਣਨਾ ਸਾਡੜੀ ਨਿੱਕੀ ਜਹੀ ਬੇਨਤੀ ਨੂੰ,
ਪਿਛੋਂ ਚਲੇ ਜਾਣਾ ਜਿੱਧਰ ਜਾਣ ਲੱਗੇ।

ਪਿਛਲੇ ਹਾਸੇ ਮਖੌਲਾਂ ਨੂੰ ਮਾਫ਼ ਕਰ ਕੇ,
ਪਕੀ ਪ੍ਰੇਮ ਦੀ ਗੰਢ ਕੋਈ ਪਾ ਜਾਵੋ।
ਅਸੀਂ ਏਸੇ ਵਿਛੋੜੇ ਨੂੰ ਮੇਲ ਸਮਝਾਂ,
ਜੇਕਰ ਦਿਲੋਂ ਨਾ ਤੁਸੀਂ ਭੁਲਾ ਜਾਵੋ।

ਸਾਨੂੰ ਪਤਾ ਨਾ ਤੁਸਾਂ ਦੇ ਅੰਦਰੇ ਦਾ,
ਅਸੀਂ ਤੁਹਾਡੇ ਪਿਆਰ ਨੂੰ ਭੁਲਸਾਂ ਨਾ।

੧੩੨.