ਪੰਨਾ:ਆਕਾਸ਼ ਉਡਾਰੀ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਦ ਰਖਸ਼ਾਂ ‘ਭਗਤ’ ‘ਹਰਪਾਲ’ ਤਾਈਂ,
'ਸੀਤਾ ਰਾਮ', ‘ਕਰਤਾਰ’ ਨੂੰ ਭੁਲਸਾਂ ਨਾ।
ਜਪ ‘ਇੰਦਰ’, ‘ਗਜਿੰਦਰ’, ਦਾ ਜਪਸਾਂਗੇ,
'ਪ੍ਰੀਤਮ, 'ਕਿਸ਼ਨ' 'ਅਵਤਾਰ' ਨੂੰ ਭੁਲਸਾਂ ਨਾ।
'ਮਨ ਮੋਹਨ', 'ਗੁਰਚਰਨ', ‘ਬਲਵੰਤ’ ਪਿਆਰੇ,
'ਹਾਕਮ ਸਿੰਘ' ਸਰਦਾਰ ਨੂੰ ਭੁਲਸਾਂ ਨਾ।

ਦਿਲ ਤੇ ਨਾਮ ‘ਹਰਨਾਮ’ ਦਾ ਲਿਖ ਲੈਸਾਂ,
ਕਦੀ ਭੁਲਸੀ ਨਾ ‘ਹਰਬੰਤ’ ਸਾਨੂੰ।
ਯਾਦ ਸੋਹਣਾ ‘ਬਸੰਤ’ ਜਾਂ ਆਵਸੀ ਗਾ,
ਭੁਲ ਜਾਏਗੀ ਰੁਤ ਬਸੰਤ ਸਾਨੂੰ।

ਜੋਧੇ ‘ਬਿਕ੍ਰਮ’ ‘ਉਜਾਗਰ’ 'ਹਰਭਜਨ' ਵਰਗੇ,
ਵਿਚ ਖੇਡਾਂ ਦੇ 'ਹਿੰਮਤ' ਵਿਖਾਣ ਵਾਲੇ।
‘ਜੈਮਲ’, ‘ਲਾਭ’ ਤੇ ‘ਮਾਲਕ’ ‘ਫ਼ਕੀਰ’ ਜੇਹੇ,
ਚੇਹਰੇ ਵਾਂਗ ‘ਮਾਹਤਾਬ’ ਖਿੜਾਣ ਵਾਲੇ।
'ਪੂਰਨ’ ਪੁਰਖ ‘ਨਗਿੰਦਰ’ ‘ਹਜ਼ੂਰ' ਵਰਗੇ,
‘ਗਿਆਨੀ’ 'ਚਾਨਣ' ਗਿਆਨ ਦਾ ਪਾਣ ਵਾਲੇ।
ਹਾਏ! ਸੱਟ ਵਿਛੋੜੇ ਦੀ ਦੇਣ ਲਗੇ,
ਸਾਨੂੰ ਛਡ ਹਨੇਰੇ 'ਚ ਜਾਣ ਵਾਲੇ।

ਅੱਛਾ ਕੁਝ ਪ੍ਰਵਾਹ ਨਹੀਂ ਜਾਓ ਬੇਸ਼ੱਕ,
‘ਗੁਰੂ ਬਖ਼ਸ਼ੇ’ ਤੁਸਾਂ ਨੂੰ ਪਾਸ ਹੋਣਾ।
ਸਾਡੀ ਬੇਨਤੀ ਇਹ 'ਨਿਰੰਕਾਰ' ਤਾਈਂ,
ਪਵੇ ਕਦੀ ਨਾ ਤੁਹਾਨੂੰ ਨਿਰਾਸ ਹੋਣਾ।

੧੩੩.