ਪੰਨਾ:ਆਕਾਸ਼ ਉਡਾਰੀ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗੇ ਜਾਇ ਕੇ ਆਵਸਣ ਕੰਮ ਤੇਰੇ,
ਤੈਨੂੰ ਦਿਆਂਗਾ ਜੋ ਟੁਰਦੀ ਵਾਰ ਮਤਾਂ।
ਹੋਸਣ ਮਾਂ ਵਲੋਂ ਤੇ ਕੁਝ ਵੀਰ ਵਲੋਂ,
ਤੇਰੇ ਗਲ ਪਾਸਾਂ ਮੈਂ ਭੀ ‘ਹਾਰ’ ਮਤਾਂ।
ਸੁਖੀ ਰਵ੍ਹੇਂਗੀ ਇਨ੍ਹਾਂ ਤੇ ਟੁਰੇਂਗੀ ਜੇ,
ਦੁਖੀ ਹੋਸੇਂ ਜੇ ਦੇਸੇਂ ਵਿਸਾਰ ਮਤਾਂ।

ਕੱਲੀ ਚਲੀ ਹੈਂ ਸੰਗ ਨਹੀਂ ਅਸਾਂ ਜਾਣਾ,
ਸਾਥ ਜਾਣਗੇ ਕਰਮ ਐਮਾਲ ਤੇਰੇ।
ਕਰਮਾਂ ਵਾਲੀਏ ਬਚੀਏ ਰਵ੍ਹੇਂ ਰਾਜ਼ੀ,
ਸਦਾ ਕਲਗੀਆਂ ਵਾਲਾ ਹੈ ਨਾਲ ਤੇਰੇ।

੧੩੭.