ਪੰਨਾ:ਆਕਾਸ਼ ਉਡਾਰੀ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚੀ ਨੂੰ ਅਮੋਲਕ ਸਿਖਿਆ

ਜੰਮੀ, ਪਲੀ ਤੇ ਖੇਡੀ ਸੈਂ ਗੋਦ ਸਾਡੀ,
ਬੇਸ਼ੱਕ ਸਾਡੀ ਹੀ ਬੱਚੀ ਹੈਂ ਪਿਆਰੀਏ ਨੀ।
ਮਾਪੇ ਅਸੀਂ ਤੇਰੇ, ਤੂੰ ਹੈਂ ਧੀ ਸਾਡੀ,
ਭਾਵੇਂ ਠੀਕ ਹੈ ਇਹ ਭੀ ਦੁਲਾਰੀਏ ਨੀ।
ਐਪਰ ਅਸੀਂ ਹਾਂ ਕੂੜ ਦੇ ਸਾਕ ਤੇਰੇ,
ਕਾਹਨੂੰ ਕੂੜ ਤੇਰੇ ਅੱਗੇ ਮਾਰੀਏ ਨੀ।
ਕੂੜਾ ਮਾਣ ਅਸਾਡਾ ਨ ਕਰੀਂ ਬੀਬੀ,
ਸਦਾ ਮਾਲਕਾਂ ਦੇ ਅੱਗੇ ਹਾਰੀਏ ਨੀ।

ਜਿਸ ਦੇ ਪਲੜੇ ਲਗੀ ਹੈਂ ਬੀਬੀਏ ਨੀ,
ਇਹੀ ਅੰਗ ਤੇਰਾ ਇਹੀ ਸਾਕ ਤੇਰਾ।
ਸੇਵਾ ਇਸੇ ਦੀ ਕਰੀਂ ਰਿਝਾਵੀਂ ਇਹਨੂੰ,
ਸਾਡੇ ਨਾਲ ਹਿਸਾਬ ਬੇਬਾਕ ਤੇਰਾ।


ਇਸ ਦੀ ਮਾਂ ਨੂੰ ਆਪਣੀ ਮਾਤ ਜਾਣੀਂ,
ਇਸ ਦ ਪਿਤਾ ਨੂੰ ਪਿਤਾ ਸਮਾਨ ਸਮਝੀਂ।
ਇਸ ਦੇ ਭੈਣਾਂ ਭਰਾਵਾਂ ਨੂੰ ਜਾਣ ਅਪਣਾ,
ਸੇਵਾ ਇਨ੍ਹਾਂ ਦੀ ਧਰਮ ਈਮਾਨ ਸਮਝੀਂ।
ਇਸ ਦੀ ਹਾਨ ਨੂੰ ਆਪਣੀ ਹਾਨ ਸਮਝੀਂ,
ਇਸ ਦੀ ਸ਼ਾਨ ਨੂੰ ਆਪਣੀ ਸ਼ਾਨ ਸਮਝੀਂ।

੧੩੮.