ਪੰਨਾ:ਆਕਾਸ਼ ਉਡਾਰੀ.pdf/131

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜੇਕਰ ਪੇਕਿਆਂ ਦੀ ਪੱਤ ਰਖਣੀ ਊਂ,
ਸਦਾ ਪਤੀ ਨੂੰ ਰੱਬ ਭਗਵਾਨ ਸਮਝੀਂ।

ਤੈਨੂੰ ਤੂੰ ਤੂੰ ਕਹਿ ਕੇ ਬੁਲਾਏ ਕੋਈ,
ਤੇਰਾ ਫ਼ਰਜ਼ ਹੈ ਨਿੱਤ ਤੂੰ 'ਜੀ' ਆਖੇਂ।
ਤੇਰੇ ਚੰਮ ਦੇ ਜੋੜੇ ਸਵਾਏ ਜੇਕਰ,
ਤੂੰ ਨ ਭੁਲ ਕੇ ਕਦੀ ਭੀ 'ਸੀ' ਆਖੇਂ।

 

ਮਨਾਂ ਟੁੱਟਿਆਂ ਨੂੰ ਸਾਬਤ ਕਰਨ ਵਾਲੇ,
ਮਿੱਠੇ ਕੋਇਲ ਸਮਾਨ ਤੂੰ ਬੋਲ ਬੋਲੇਂ।
ਸਦਾ ਬੋਲੋਂ-ਕਬੋਲੋਂ ਵਿਕਾਰ ਵੱਧਣ,
ਨਾ ਤੂੰ ਭੁੱਲ ਕੇ ਬੋਲ-ਕਬੋਲ ਬੋਲੇਂ।
ਸੌਂਹ ਪਾ ਲੈ, ਪੇਕਿਆਂ ਸਾਹੁਰਿਆਂ ਦੀ,
ਕੋਈ ਚੁਗਲੀ ਨ ਕਿਸੇ ਦੇ ਕੋਲ ਬੋਲੇਂ।
ਝੂਠੀ ਗੱਲ, ਇਤਬਾਰ ਗੰਵਾ ਦੇਵੇ,
ਸਦਾ ਸੱਚ ਬੋਲੇਂ ਤੋਲ ਤੋਲ ਬੋਲੇਂ।

ਵਸ ਕਰੇਂਗੀ ਅਪਣੀ ਜ਼ਬਾਨ ਜੇ ਕਰ,
ਤੇਰੇ ਵਸ ਵਿਚ ਸਾਰਾ ਜਹਾਨ ਹੋਸੀ।
ਜੇ ਤੂੰ ਜੀਭ ਨੂੰ ਜ਼ਰਾ ਭੀ ਵਧ ਕੀਤਾ,
ਤੇਰਾ ਬਚੀਏ ਬੜਾ ਨੁਕਸਾਨ ਹੋਸੀ।

ਅਪਣੇ ਪਤੀ ਪਿਆਰੇ ਦੇ ਸੰਗ ਰਹਿ ਕੇ,
ਇਸ ਸੰਸਾਰ ਦੇ ਫ਼ਰਜ਼ ਨਿਭਾਈ ਜਾਣਾ।

੧੩੯.