ਪੰਨਾ:ਆਕਾਸ਼ ਉਡਾਰੀ.pdf/132

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚਪੂ ਧਰਮ, ਸਚਾਈ ਤੇ ਸਿਦਕ ਵਾਲੇ,
ਲਾ ਕੇ ਗ੍ਰਹਿਸਤ ਦਾ ਬੇੜਾ ਚਲਾਈ ਜਾਣਾ
ਇਨ੍ਹਾਂ ਧੰਧਿਆਂ ਫੰਧਿਆਂ ਵਿਚ ਰਹਿ ਕੇ,
ਸਿਰਜਣਹਾਰ ਨ ਮਨੋਂ ਭੁਲਾਈ ਜਾਣਾ।
ਸ਼ੁਭ ਗੁਣਾਂ ਸਿਆਣਪਾਂ ਅਕਲਾਂ ਨਾਲ,
ਪਤੀ-ਘਰ ਸਵਰਗ ਬਣਾਈ ਜਾਣਾ।

ਰਖੇ ਲਾਜ ਜਿਹੜੀ ਜਣਨੇ ਵਾਲਿਆਂ ਦੀ,
ਹਵੇ ਇਹੋ ਜਹੀ ਬਚੀਏ ਰਹਿਣੀ ਤੇਰੀ।
ਸ਼ਾਬਾ ਤੈਨੂੰ ਭੀ ਹੋਵੇ ਤੇ ਨਾਲੇ ਸਾਨੂੰ,
ਹੋਵੇ ਇਹੋ ਜਿਹੀ ਕਰਨੀ ਤੇ ਕਹਿਣੀ ਤੇਰੀ।

੧੪੦.