ਪੰਨਾ:ਆਕਾਸ਼ ਉਡਾਰੀ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡਾ ਖਾਵਣਾ, ਪੀਵਣਾ, ਖੇਡਣਾ ਇਹ,
ਸਾਡਾ ਨ੍ਹਾਉਣਾ' ਕਠਿਆਂ ਤਾਲ ਦੇ ਵਿਚ।
ਮਿਠੇ ਗੀਤ ਗੋਬਿੰਦ ਦੇ ਗਾਵਣੇ ਇਹ,
ਸੁਬ੍ਹਾ ਸ਼ਾਮ ਜਾ ਕੇ ਧਰਮਸਾਲ ਦੇ ਵਿਚ।
ਕੱਠ ਵਿਚ ਸਕੂਲਾਂ ਪੜ੍ਹਾਣ ਜਾਣਾ,
ਇਮਤਿਹਾਨ ਕੱਠਾ ਦੇਣਾ ਹਾਲ ਦੇ ਵਿਚ।

ਸਾਡਾ ਕਠਾ ਸਕਾਊਟਿੰਗ ਦਾ ਕੈਂਪ ਲਾ ਕੇ,
ਲਾਣਾ ਦਿਲ ਸਾਡਾ 'ਹਰਦਿਆਲ' ਦ ਵਿਚ।
ਜ਼ਰਾ ਜਿੰਨੀ ਜੇ ਲੱਗਣੀ ਸਟ ਸਾਨੂੰ,
ਜਾ ਕੇ ਪੁਜਣਾ ਝਟ ਹਸਪਤਾਲ ਦੇ ਵਿਚ।

ਯਾਦ ਰਹਿਣਗੇ 'ਬਚਨ' ‘ਗੁਰਬਚਨ’ ਵਾਲੇ,
'ਈਸ਼ਰ' 'ਬਿਸ਼ਨ' 'ਭਗਵਾਨ' ਨੂੰ ਭੁਲਾਂਗੇ ਨਾ।
'ਚਾਨਣ' ਸਾਰਿਆਂ ਦਿਲਾਂ ਤੇ ਕਰਨ ਵਾਲੇ,
'ਸੋਹਣ' ‘ਠਾਕਰ’ ਤੇ 'ਭਾਨ' ਨੂੰ ਭੁਲਾਂਗੇ ਨਾ।
'ਪੋਲੋ' ਹਾਕੀ ਦੇ ਉਚ ਖਿਡਾਰੀਆਂ ਤੇ,
'ਪਿਸ਼ਉਰਾ ਸਿੰਘ' ਜਵਾਨ ਨੂੰ ਭੁਲਾਂਗੇ ਨਾ।
ਮਸਤੀ ਵਿਚ ਸੰਸਾਰ ਦੀ ਮਸਤ ਹੋ ਕੇ,
‘ਰਾਮ’ ‘ਚਰਨ’ 'ਮਸਤਾਨ' ਨੂੰ ਭੁਲਾਂਗੇ ਨਾ।

ਮਨਮੋਹਣੀਆਂ ਗੱਲਾਂ ਸੁਨਾਣ ਵਾਲੇ,
ਸਾਨੂੰ ਪਿਆਰੇ 'ਮਹਿੰਦਰ' ਦੀ ਯਾਦ ਰਹਿਸੀ।
ਫ਼ੁਟ ਬਾਲ ਨੂੰ ਕਿਕਾਂ ਲਗਾਣ ਵਾਲੇ,
ਸਾਨੂੰ ਸਦਾ 'ਜੋਗਿੰਦਰ' ਦੀ ਯਾਦ ਰਹਿਸੀ।

੧੪੨.