ਪੰਨਾ:ਆਕਾਸ਼ ਉਡਾਰੀ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡਾ ਮਾਟੋ ਹੈ ਵਿਛੜ ਕੇ ਜਾਂਦਿਆਂ ਦਾ,
ਕਾਲਜ ਲਈ ਕੁਝ ਕਰ ਕੇ ਵਿਖਾ ਦਿਆਂਗੇ।
ਅਕ੍ਰਿਤਘਣਾਂ ’ਚ ਕਿਤੇ ਨਾ ਜਾਂ ਲਿਖੇ,
ਇਸ ਦੇ ਨਹੀਂ ਉਪਕਾਰ ਭੁਲਾ ਦਿਆਂਗੇ।
ਅਪਣੇ ਕਾਲਜ ਪਿਆਰੇ ਦੀ ਸ਼ਾਨ ਤਾਈਂ,
ਰੋਸ਼ਨ ‘ਭਾਨ’ ਸਮਾਨ ਬਣਾ ਦਿਆਂਗੇ।
ਦੂਰ ਇਹਦੀਆਂ ਔਕੜਾਂ ਕਰਨ ਖ਼ਾਤਰ,
ਲੋੜ ਪਈ ਤਾਂ ਜਾਨ ਘੁਮਾ ਦਿਆਂਗੇ।

ਇਹਦੇ ਗੁਣਾਂ ਦੀ ਆਪ ਮਿਸਾਲ ਬਣ ਕੇ,
ਗ਼ੈਰ ਦਿਲਾਂ 'ਚ ਸਿਕੇ ਜਮਾ ਦਿਆਂਗੇ।
ਵੇਲਾ ਆਵੇਗਾ, ਇਹਦਿਆਂ ਨਿੰਦਕਾਂ ਨੂੰ,
ਅਸੀਂ ਦਿਨੇ ਹੀ ‘ਤਾਰੇ’ ਵਿਖਾ ਦਿਆਂਗੇ।

ਬਣ ਕੇ ਮਾਸਟਰ ਕੌਮ ਦੇ ਬਚਿਆਂ ਦੇ,
ਅਸੀਂ ਹਰਾ ‘ਹਰਬੰਸ’ ਨੂੰ ਕਰ ਦਿਆਂਗੇ।
ਵਿਦਿਆ ਨਾਲ ਪਿਆਰ ਤੇ ਸਿਦਕ ਸਿਖੀ,
ਕੁਟ ਕੁਟ ਕੇ ਦਿਲਾਂ 'ਚ ਭਰ ਦਿਆਂਗੇ।
‘ਬਿਨਾ ਵਿਦਿਆ ਕੌਮ ਦੀ ਉੱਨਤੀ ਨਹੀਂ',
ਜਾ ਕੇ ਇਹੋ ਹੋਕਾ ਘਰ ਘਰ ਦਿਆਂਗੇ।
‘ਤੇਜਾ ਸਿੰਘ’ ‘ਨਰਿੰਜਨ’ ਦੀ ਲੈ ਮੂਰਤ,
ਜਾ ਕੇ ਬਚਿਆਂ ਦੇ ਸਾਹਵੇਂ ਧਰ ਦਿਆਂਗੇ।

ਇਹੋ ਆਦ੍ਰਿਸ਼ ਪੰਥ ਭਲਾਈ ਵਾਲਾ,
ਲੈ ਕੇ ਖ਼ਾਲਸਾ ਕਾਲਜ ’ਚੋਂ ਜਾ ਰਹੇ ਹਾਂ।
ਡੋਲ੍ਹ ਡੋਲ੍ਹ ਕੇ ਅਥਰੂ ਪਿਆਰ ਵਾਲੇ,
ਜਾਂਦੀ ਵਾਰ ਦੀ ਫ਼ਤਹ ਬੁਲਾ ਰਹੇ ਹਾਂ।

੧੪੩.