ਪੰਨਾ:ਆਕਾਸ਼ ਉਡਾਰੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਸੁਨਹਿਰੀ ਅਸੂਲ

ਬੀਬੀ ਇਕਬਾਲ ਕੌਰ ਸਪੁਤਰੀ ਸਰਦਾਰ ਮਖਣ ਸਿੰਘ ਜੀ ਸਾਹਣੀ
ਗੁਜਰਖ਼ਾਨ ਦੇ ਸੁਭਾਗ ਅਨੰਦ ਕਾਰਜ ਸਮੇਂ ਅਰਪਨ ਕੀਤੇ ਗਏ}}

ਭੈਣੇ ਐਸੇ ਅਸੂਲ ਬਣਾਇਆ ਕਰੀਂ,
ਅਪਣੇ ਮਾਲਿਕ ਨੂੰ ਮਨੋਂ ਨਾ ਭੁਲਾਇਆ ਕਰੀਂ।


ਜਾ ਰਹੀ ਏਂ ਸਾਹੁਰੇ, ਘਰ ਮਾਪਿਆਂ ਦਾ ਛੋੜ ਕੇ।
ਸਾਕ ਤੇ ਸਬੰਧ ਕੂੜੇ, ਇਸ ਜਗ੍ਹਾ ਦੇ ਤੋੜ ਕੇ।
ਪ੍ਰੀਤ ਪ੍ਰੀਤਮ ਜੀ ਦੇ, ਚਰਨਾਂ ਨਾਲ ਅਜ ਤੋਂ ਜੋੜ ਕੇ।
ਪਤੀ ਚਰਨਾਂ ’ਚ ਸੀਸ ਨਿਵਾਇਆ ਕਰੀਂ,
ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

ਮਾਪਿਆਂ ਦਾ ਮਾਣ ਕੂੜਾ, ਭੁਲ ਨਾ ਕਰੀਏ ਭੋਲੀਏ।
ਲੜ ਜਿਨ੍ਹਾਂ ਦੇ ਲਗੀਏ, ਤਨ ਮਨ ਉਨ੍ਹਾਂ ਤੋਂ ਘੋਲੀਏ।
ਨਿਵੀਏਂ ਤੇ ਹਾਰੀਏ, ਉੱਚਾ ਨਾ ਓਥੇ ਬੇਲੀਏ।
ਸਦਾ ਉਨ੍ਹਾਂ ਦੇ ਹੀ ਗੁਣ ਗਾਇਆ ਕਰੀਂ,
ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

੧੪੪.