ਪੰਨਾ:ਆਕਾਸ਼ ਉਡਾਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਭਾ ਪਾਂਵਦੇ ਤੇਰੇ ਦਰਬਾਰ ਵੇਖੇ।
ਜਿਨ੍ਹਾਂ ਅੱਖਾਂ ਤੇ ਪਿਆ ਸੀ ਇਕ ਛੱਟਾ,
ਉਨ੍ਹਾਂ ਅੱਖਾਂ ਨੇ ਤੇਰੇ ਦੀਦਾਰ ਵੇਖੇ।
ਜਿਹੜੇ ਰਹੇ ਖ਼ਾਲੀ ਹਥ ਮਲਦੇ ਰਹੇ,
ਦਰ ਦਰ ਤੇ ਹੁੰਦੇ ਖ਼ਵਾਰ ਵੇਖੇ।

ਏਥੇ ਕਾਗਜ਼ ਨਾ ਕਲਮ ਦਵਾਤ ਕੋਈ,
ਲਿਖਣ ਵਾਸਤੇ ਵੀ ਲੰਮਾ ਵਕਤ ਹੈ ਨਹੀਂ।
ਤੇਰੇ ਅੰਮ੍ਰਿਤ ਦੀ ਸ਼ਕਤੀ ਨੂੰ ਲਿਖ ਸਕੇ,
ਤੇਰੇ ‘ਤਾਰੇ’ ਨਿਮਾਣੇ 'ਚ ਸ਼ਕਤ ਹੈ ਨਹੀਂ।

੫੦.