ਪੰਨਾ:ਆਕਾਸ਼ ਉਡਾਰੀ.pdf/46

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇੱਟਾਂ ਲਾ ਲਾ ਆਪਣੇ ਸਿਰਾਂ ਦੀਆਂ,
ਸਿੱਖੀ ਸਿੱਦਕ ਦੇ ਮਹਿਲ ਉਸਾਰਦੇ ਰਹੇ।

ਦੁਨੀਆਂ ਮੌਤ ਸਮਝੇ, ਡਰ ਕੇ ਪਿਛ੍ਹਾ ਨੱਠੇ,
ਸਿੱਖ ਸਮਝਦੇ ਨੇ ਪਰੀ ਹੂਰ ਸੂਲੀ।
ਹੈ ਪਹੁੰਚਾਂਵਦੀ ਮੁਕਤ ਦੇ ਮਹਿਲ ਅੰਦਰ,
ਤੇ ਲਿਜਾਂਵਦੀ ਸੱਚੇ ਹਜ਼ੂਰ ਸੂਲੀ।

ਸਿੱਖਾਂ ਸਿਖਿਆ ਜਿਥੋਂ ਕੁਰਬਾਨ ਹੋਣਾ,
ਸਾਂਈਆਂ ਕਦੀ ਨਾ ਉਹ ਸਕੂਲ ਟੁੱਟੇ।
ਟੁੱਟ ਜਾਏ ਹਿਮਾਲਾ ਦਾ ਲੱਕ ਭਾਵੇਂ,
ਸਿੱਖੀ ਸਿਦਕ ਦਾ ਪਰ ਨਾ ਅਸੂਲ ਟੁੱਟੇ।
ਸੱਚੇ ਸਿੱਖ ਦਾ ਹੌਸਲਾ ਟੁੱਟਦਾ ਨਹੀਂ,
ਭਾਵੇਂ ਜਾਨ ਤੇ ਲੱਖ ਨਜ਼ੂਲ ਟੁੱਟੇ।
ਸਿਦਕ ਵੇਖ ਸੁਲੀ ਭਾਵੇਂ ਟੁੱਟ ਜਾਵੇ,
ਸਿਦਕ ਵਾਣ ਦਾ ਸਿਦਕ ਨਾ ਮੂਲ ਟੁੱਟੇ।

ਹਾਮੀ ਸਿਦਕ ਅਸੂਲ ਦੇ ਸਿੱਖ ਸਚੇ,
ਰਹਿਣ ਸਮਝਦੇ ਰਬ ਦਾ ਨੂਰ ਸੂਲੀ।
ਕਿਉਂਕਿ ਸਚੇ ਸ਼ਹੀਦਾਂ ਰਸੀਲਿਆਂ ਨੂੰ,
ਚਾੜ ਪਾਰ ਕਰਦੀ ਪਹਿਲੇ ਪੂਰ ਸੂਲੀ।

ਲਾਹ ਪੰਥ ਦਾ ਰੱਖ ਕੇ ਮੁੱਖ ਅਗੇ,
ਕਲਗੀ ਵਾਲੇ ਨੇ ਸਹੇ ਹਜ਼ਾਰ ਟੋਟੇ।
ਸਿਖਾਂ ਤਾਈਂ ਕੁਰਬਾਨੀ ਦਾ ਸਬਕ ਦਿਤਾ,

੫੨