ਪੰਨਾ:ਆਕਾਸ਼ ਉਡਾਰੀ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੜ ਖੜ ਛੱਡੋ ਹੁਣ

ਕਿਸੇ ਤਾਂਈਂ ਖ਼ਤ ਅਤੇ ਕਿਸੇ ਨੂੰ ਲਫ਼ਾਫ਼ਾ ਆਇਆ,
ਖੜ ਖੜ ਕਰਦੀ ਇਕ 'ਤਾਰੇ' ਨੂੰ ਵੀ ਤਾਰ ਆਈ।
ਥਰ ਥਰ ਦਿਲ ਕੰਬੇ, ਖ਼ੈਰ ਹੋਵੇ ਸਈ, ਰੱਬਾ,
ਕਿਨੂੰ ਕਿਨੂੰ ਡੋਬ ਖ਼ਬਰੇ ਕਿਨੂੰ ਕਿਨੂੰ ਤਾਰ ਆਈ।
ਖਵਰੇ ਕਿਸੇ ਲਾਟਰੀ ਦਾ ਲਿਖਿਆ ਨਤੀਜਾ ਹੋਸੀ,
ਜਿਤ ਕੇ ਲਿਆਈ ਕੁਝ ਯਾ ਇਹ ਕੁਝ ਹਾਰ ਆਈ।
ਬੰਬੇ ਮੇਲ ਉਤੇ ਖਵਰੇ ਆਉਣਾ ਪਿਆਰੇ ਕਿਸੇ,
ਯਾ ਇਹ ਕਿਸੇ ਸੱਜਣ ਨੂੰ ਕਰ ਕੇ ਬੀਮਾਰ ਆਈ।

ਡਕੋ-ਡੋਲੇ ਖਾਵੇ ਦਿਲ, ਹਾਏ ਖਬਰੇ ਲਿਖਿਆ ਕੀ,
ਕੀ ਕੁਝ ਤਾਰ ਅੱਜ ਕਰ ਕੇ ਹੈ ਕਾਰ ਆਈ।
ਪੱਟ ਕੇ ਜਾਂ ਪੜ੍ਹੀ ਲਿਖੀ ਹੋਈ ਸੀ ਵਧਾਈ ਵਿਚ,
ਸਾਰਿਆਂ ਨੂੰ ਕਹਿ ਦਿਓ ਬਸੰਤ ਦੀ ਬਹਾਰ ਆਈ।
ਸੂਹੇ ਸੂਹੇ, ਸਾਵੇ ਸਾਵੇ, ਨੀਲੇ ਨੀਲੇ, ਪੀਲੇ ਪੀਲੇ,
ਰੰਗ ਰੰਗੇ ਸੂਟ ਪਾ ਕੇ ਵਿਚ ਸੰਸਾਰ ਆਈ।
ਚਿੱਟੀ ਚਿੱਟੀ ਧੁੱਪ ਨੂੰ ਸੀ ਆਪਣੇ ਲਿਆਈ ਨਾਲ,
ਖ਼ਬਰੇ ਕਿਹੜੀ ਗੁਠ ਵਿਚ ਪਾਲੇ ਨੂੰ ਖਲ੍ਹਾਰ ਆਈ।

ਬਾਗਾਂ, ਫੁਲਵਾੜੀਆਂ, ਤੇ ਖੇਤੀਆਂ ਤੇ ਵਾੜੀਆਂ 'ਚੋਂ,
ਜਿਥੋਂ ਜਿਥੋਂ ਲੰਘੀ ਓਥੇ ਵਾਸ਼ਨਾ ਖਿਲਾਰ ਆਈ।
ਬਿਰਛਾਂ ਤੇ ਬੂਟਿਆਂ ਦੀ ਟਹਿਣੀਆਂ ਤੇ ਟੀਸੀਆਂ ਨੂੰ,

੭੮.