ਪੰਨਾ:ਆਕਾਸ਼ ਉਡਾਰੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਪਰੂੰਬਲਾਂ ਦੇ ਨਾਲ ਇਹ ਸ਼ਿੰਗਾਰ ਆਈ।
ਕੱਟ ਕੱਟ ਗਲਾਂ 'ਚੋਂ ਗੁਲਾਮੀ ਵਾਲੇ ਬੰਧਨਾਂ ਨੂੰ,
ਪੰਛੀਆਂ ਨੂੰ ਪਾਣ ਇਹ ਆਜ਼ਾਦੀ ਵਾਲੇ ਹਾਰ ਆਈ।
ਖੁਲ੍ਹ ਦਿਆਂ ਭੌਰਿਆਂ ਨੂੰ ਦੇ ਦਿਓ ਸੁਨੇਹਾ ਕੋਈ,
ਫਟਾ ਫਟ ਕਰਦੀ ਬਸੰਤ ਦੀ ਬਹਾਰ ਆਈ।

ਝੜਾਂ ਵਿਚ ਲੁਕ ਕੇ ਹੈ ਵੜ ਗਈ ਪੱਤ-ਝੜ,
ਸੁਣਿਆਂ ਬਸੰਤ ਜਦੋਂ ਸਣੇ ਪਰਵਾਰ ਆਈ।
ਖ਼ਿਜ਼ਾਂ ਦਾ ਜ਼ਮਾਨਾ ਗਿਆ ਨਾ ਹੋਇਆ ਘਰਾਂ ਵੱਲ,
ਬਾਗਾਂ ਵਿਚ ਜਦੋਂ ਫੂਲ ਰਾਣੀ ਸਰਕਾਰ ਆਈ।
ਕੱਢ ਦਿਓ ਪਿੰਜਰੇ 'ਚੋਂ ਬੁਲਬਲਾਂ ਬੇਦੋਸੀਆਂ ਨੂੰ,
ਇਹੋ ਗੱਲ ਆਖ ਕੇ ਸੱਯਾਦ ਨੂੰ ਵੰਗਾਰ ਆਈ।
ਮੁਰਦਿਆਂ ਦਿਲਾਂ ਵਿਚ ਨਵੀਂ ਜਾਨ ਪਾਣ ਆਈ।
ਜ਼ਿੰਦਾ ਦਿਲਾਂ ਵਾਲਿਆਂ ਦੇ ਕਰਨ ਦੀਦਾਰ ਆਈ।

ਪਿਪਲਾਂ ਦੇ ਪਤਰਾਂ ਪੁਰਾਣਿਆਂ ਨੂੰ ਆਖ ਛੱਡੋ,
ਖੜ ਅੜ ਛਡੋ ਹੁਣ ਨਵਿਆਂ ਦੀ ਵਾਰ ਆਈ।
ਨਵਿਆਂ ਜਵਾਨਾਂ ਹੁਣ ਨਵੇਂ ਨਵੇਂ ਕੰਮ ਸਾਂਭੇ,
ਨਵੇਂ ਰੰਗਾਂ ਨਾਲ ਜੇ ਬਸੰਤ ਦੀ ਬਹਾਰ ਆਈ।

੭੯.