ਪੰਨਾ:ਆਕਾਸ਼ ਉਡਾਰੀ.pdf/91

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਪ੍ਰੀਤਮ-ਵਿਛੋੜਾ ਤੇ ਪ੍ਰੀਤਮ-ਉਡੀਕਾਂ

ਮਾਹੀਆ ਜੁਦਾਈ ਤੇਰੀ, ਅਤੀ ਦੁਖਦਾਈ ਮੈਨੂੰ,
ਕਾਲਜੇ ਨੂੰ ਕਟਦੀ ਏ ਪ੍ਰੇਮ ਦੀ ਕਟਾਰੀ ਤੇਰੀ।
ਅੱਠੇ ਪਹਿਰ ਆਂਵਦੀ ਏ ਯਾਦ ਮੈਨੂੰ ਪ੍ਰੀਤਮਾਂ ਵੇ,
ਮਨ ਮੇਰਾ ਮੋਹਣ ਵਾਲੀ ਮੂਰਤ ਪਿਆਰੀ ਤੇਰੀ।
ਖਾਣ ਪੀਣ ਸੁੱਝਦਾ ਨਹੀਂ, ਭਾਂਵਦਾ ਨਹੀਂ ਰੰਗ ਰਾਗ,
ਦੁਖ ਮੈਨੂੰ ਦੇਂਵਦੀ ਏ ਨਿਤ ਇੰਤਜ਼ਾਰੀ ਤੇਰੀ।
ਸੁੱਕ ਸੁੱਕ ਤੀਲੇ ਵਾਂਗ ਹੋਈ ਹੋਈ ਜਾਨ ਮੇਰੀ,
ਹਾਏ! ਸੱਟ ਲਗੀ ਏ, ਵਿਛੋੜੇ ਦੀ ਕਰਾਰੀ ਤੇਰੀ।
ਤਪ ਨਾਹੀਂ, ਖੰਘ ਨਾਹੀਂ, ਹੋਰ ਕੋਈ ਰੋਗ ਨਾਹੀਂ,
ਇਕੋ ਇਕ ਲਗੀ ਮੈਨੂੰ ਪ੍ਰੇਮ ਦੀ ਬੀਮਾਰੀ ਤੇਰੀ।
ਡੋਹਲ ਡੋਹਲ ਅਥਰੂ ਬੁਝਾਂਵਦੀ ਹਾਂ ਨਿਤ ਇਹਨੂੰ,
ਬੁਝਦੀ ਨਾ ਮੂਲ ਐਸੀ ਪ੍ਰੇਮ ਦੀ ਅੰਗਾਰੀ ਤੇਰੀ।
ਬਲਦੀ ਭੀ ਨਾਹੀਂ, ਹਾਏ ਬੁਝਦੀ ਭੀ ਨਾਹੀਂ ਇਹ ਤਾਂ,
ਸੀਨੇ ਵਿਚ ਧੁਖਦੀ ਪਿਆਰ ਦੀ ਚੰਗਾਰੀ ਤੇਰੀ।
ਤੱਕ ਤੱਕ ਦਰ ਤੇਰਾ ਅੱਖੀਆਂ ਭੀ ਥਕੀਆਂ ਨੇ,
ਖੌਰੇ ਕਦੋਂ ਖੁਲ੍ਹਦੀ ਏ, ਮੇਹਰਾਂ ਵਾਲੀ ਬਾਰੀ ਤੇਰੀ।
ਵਾਰੀ ਵਾਰੀ ਜਾਵਾਂ ਸੱਦ ਵਾਰੀ ਬਲਿਹਾਰੀ ਕਦੀ,
ਮਿਲ ਜਾਏ ਮੂਰਤਿ ਪਿਆਰੀ ਇਕ ਵਾਰੀ ਤੇਰੀ।
ਨਸ ਕਿਵੇਂ ਜਾਸੋ, ਦੱਸੋ ਦਿਲ ਕੋਲੋਂ ਦੂਰ ਦੂਰ,
ਅਖੀਆਂ ਤੋਂ ਉਹਲੇ ਭਾਵੇਂ ਬਣੀ ਏ ਅਟਾਰੀ ਤੇਰੀ।
ਆਉ, ਨ ਦੁਖਾਉ ਦਿਲ, ਹਾਏ ਤੜਫਾਉ ਨਾਹੀਂ,

੯੯.