ਪੰਨਾ:ਆਕਾਸ਼ ਉਡਾਰੀ.pdf/92

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹੱਦੋਂ ਵੱਧ ਹੋਈ ਹੋਈ ਦਾਸੀ ਦੁਖਿਆਰੀ ਤੇਰੀ।
ਛੇਤੀ ਮੇਰੇ ਮਾਹੀ ਜੀਉ ਦਰਸ ਦਿਖਾਉ, ਆਓ,
ਹਾਏ ਮਤਾਂ ਸੁਕ ਜਾਏ ਪ੍ਰੇਮ ਦੀ ਕਿਆਰੀ ਤੇਰੀ।
ਦੁੱਖਾਂ ਵਾਲੇ ਕੰਡਿਆਂ ਤੇ ਸੌਂਵਦੀ ਹਾਂ ਆਪ ਮਾਹੀ,
ਪਿਆਰ ਦਿਆਂ ਫੁੱਲਾਂ ਨਾਲ ਸੇਜ ਹੈ ਸੰਵਾਰੀ ਤੇਰੀ।
ਕਿਹੜੀ ਗੱਲੋਂ ਮੋੜਿਆ ਈ ਮੁਖ ਅਜ ਪ੍ਰੀਤਮਾਂ ਵੇ।
ਦੇ ਚੁੱਕੀ ਹਾਂ ਦਿਲ ਸਣੇ ਜਾਨ ਭੀ ਇਹ ਸਾਰੀ ਤੇਰੀ।
ਤੇਰੀਆਂ ਉਡੀਕਾਂ ਵਿਚ ਦਿਨ ਲੰਘ ਜਾਂਦੇ ਮੇਰੇ,
ਗਿਣ ਗਿਣ ‘ਤਾਰੇ’ ਅੱਜ ਰਾਤ ਭੀ ਗੁਜ਼ਾਰੀ ਤੇਰੀ।