ਪੰਨਾ:ਆਕਾਸ਼ ਉਡਾਰੀ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਰ ਗਲਾਂ

ਗਲਾਂ ਗਲਾਂ ਦੀ ਸਾਥੋਂ ਕੀ ਪੁਛਦੇ ਹੋ,
ਹੋਈਆਂ ਕੀ ਕੀ ਸਾਡੇ ਵਿਚਕਾਰ ਗਲਾਂ।
ਕੋਈ ਕੰਮ ਦੀ ਗਲ ਸੁਣਾ ਯਾਰਾ,
ਚਲ ਛੱਡ ਹੁਣ ਜਾਣ ਦੇ ਯਾਰ ਗਲਾਂ।
ਗਲਾਂ ਸਾਰੀਆਂ ਗਿਣ ਗਿਣ ਕੌਣ ਦਸੇ,
ਅਸਾਂ ਕੀਤੀਆਂ ਕਈ ਹਜ਼ਾਰ ਗਲਾਂ।
ਇਕ ਉਹ ਜੋ ਕੀਤੀਆਂ ਲਾਣ ਵੇਲੇ,
ਬਹਿਕੇ ਕਠਿਆਂ ਨਾਲ ਪਿਆਰ ਗਲਾਂ।
ਇਕ ਉਹ ਜੋ ਰੋਜ਼ ਹੀ ਹੋਂਦੀਆਂ ਸਨ,
ਇਕ ਦੂਜੇ ਨੂੰ ਮਿਲਦਿਆਂ ਸਾਰ ਗਲਾਂ।
ਇਕ ਉਹ ਜੋ ਲਿਖ ਕੇ ਭੇਜੀਆਂ ਸਨ,
ਵਿਚ ਚਿਠੀ ਦੇ ਮੇਰੀ ਸਰਕਾਰ ਗਲਾਂ।
ਇਕ ਉਹ ਜੇ ਲੋਕਾਂ ਦੇ ਲੱਗ ਆਖੇ,
ਤੁਸਾਂ ਕੀਤੀਆਂ ਬਿਨਾਂ ਵਿਚਾਰ ਗਲਾਂ।
ਇਕ ਉਹ ਜੋ ਲੋਕਾਂ ਨੇ ਕੀਤੀਆਂ ਸਨ,
ਜਾ ਕੇ ਸਾਡੀਆਂ ਵਿਚ ਸੰਸਾਰ ਗਲਾਂ।
ਗਲਾਂ ਕੀਤੀਆਂ ਤੇ ਗਲਾਂ ਪੇਸ਼ ਆਈਆਂ,
ਗਲਾਂ ਗਾਲਿਆ, ਕੀਤਾ ਖ਼ੁਆਰ ਗਲਾਂ।
ਪਤਾ ਹੁੰਦਾ ਤੇ ਪਹਿਲਾਂ ਹੀ ਚੁਪ ਰਹਿੰਦੇ,
ਕਾਹਨੂੰ ਕਰਨੀਆਂ ਸਨ ਇਹ ਬੇਕਾਰ ਗਲਾਂ।
ਹੁਣ ਤਾਂ ਭੈੜੀਆਂ ਗਲੋਂ ਹੀ ਲਹਿੰਦੀਆਂ ਨਹੀਂ,

੧੦੪