ਸਮੱਗਰੀ 'ਤੇ ਜਾਓ

ਪੰਨਾ:ਆਤਿਸ਼ਪਾਰੇ - ਸਆਦਤ ਹਸਨ ਮੰਟੋ.pdf/12

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

"ਯਾਨੀ ਸਿਰਫ਼ ਜਿਊਣ ਦਾ ਸਹਾਰਾ... ... ਅਤੇ ਜੇਕਰ ਬਾਲ ਬੱਚੇ ਹੋਣ ਤਾਂ ਅਪਣਾ ਪੇਟ ਕੱਟ ਕੇ ਉਨ੍ਹਾਂ ਦਾ ਮੂੰਹ ਭਰਨ। ਜਦੋਂ ਇਨ੍ਹਾਂ ਲੋਕਾਂ ਦੀ ਹਨੇਰੀ ਜ਼ਿੰਦਗੀ ਦਾ ਖ਼ਿਆਲ ਇੱਕ ਵਾਰ ਵੀ ਮੇਰੇ ਦਿਮਾਗ਼ ਵਿੱਚ ਆ ਜਾਏ ਤਾਂ ਮੈਂ ਪਹਿਰਾਂ ਤੱਕ ਸੋਚਦਾ ਰਹਿੰਦਾ ਹਾਂ ਕਿ ਕੀ ਇਨ੍ਹਾਂ ਦੀਆਂ ਮੁਸੀਬਤਾਂ ਸਾਡੀ ਨਾਮ ਨਿਹਾਦ ਤਹਿਜ਼ੀਬ ਉੱਤੇ ਬਦਨੁਮਾ ਧੱਬਾ ਨਹੀਂ ਹੈ?"

ਦੋ ਦੋਸਤ ਪਲੇਟਫ਼ਾਰਮ 'ਤੇ ਟਹਿਲਦੇ ਹੋਏ ਆਪਸ ਵਿੱਚ ਗੱਲਾਂ ਕਰ ਰਹੇ ਸਨ।

ਖ਼ਾਲਿਦ ਆਪਣੇ ਦੋਸਤ ਦੀਆਂ ਗੱਲਾਂ ਸੁਣ ਕੇ ਥੋੜ੍ਹਾ ਹੈਰਾਨ ਹੋਇਆ ਅਤੇ ਮੁਸਕਰਾ ਕੇ ਕਹਿਣ ਲੱਗਾ। "ਕਿਉਂ ਮੀਆਂ ਤੂੰ ਇਹ ਲੈਨਿਨ ਕਦੋਂ ਬਣ ਗਿਆ? ... ... ਤਹਿਜ਼ੀਬ ਕਿਸ ਬਲਾ ਦਾ ਨਾਮ ਹੈ... ... ਇਨਸਾਨੀਅਤ ਦੇ ਠੰਢੇ ਲੋਹੇ 'ਤੇ ਜੰਮਿਆ ਜੰਗਾਲ। ... ...ਜਾਣ ਦੇ ਇਹੋ ਜਿਹੀਆਂ ਗੱਲਾਂ ਨੂੰ, ਜਾਣਦਾ ਹੈਂ ਮੈਂ ਤਾਂ ਪਹਿਲ਼ਾਂ ਹੀ ਆਪਣੇ ਹੋਸ਼ ਗੁਆ ਬੈਠਾ ਹਾਂ।"

"ਖ਼ਾਲਿਦ, ਸੱਚ ਕਹਿ ਰਿਹਾ ਹੈਂ। ਇਹ ਗੱਲਾਂ ਸੱਚਮੁੱਚ ਮਨ ਨੂੰ ਪਰੇਸ਼ਾਨ ਕਰ ਦਿੰਦੀਆਂ ਹਨ। ਦੋ ਦਿਨ ਹੋਏ ਅਖ਼ਬਾਰ ਵਿੱਚ ਇੱਕ ਖ਼ਬਰ ਪੜ੍ਹੀ ਕਿ ਪੰਦਰਾਂ ਮਜ਼ਦੂਰ ਕਾਰਖ਼ਾਨੇ ਵਿੱਚ ਅੱਗ ਲੱਗ ਜਾਣ ਦੀ ਵਜ੍ਹਾ ਨਾਲ਼ ਜਲ਼ੇ ਹੋਏ ਕਾਗ਼ਜ਼ ਵਾਂਗ ਰਾਖ ਹੋ ਗਏ। ਕਾਰਖ਼ਾਨੇ ਦਾ ਬੀਮਾ ਹੋਇਆ ਸੀ। ਮਾਲਿਕ ਨੂੰ ਰੁਪਈਆ ਮਿਲ ਗਿਆ। ਪਰ ਪੰਦਰਾਂ ਔਰਤਾਂ ਬੇਵਾ ਹੋ ਗਈਆਂ ਅਤੇ ਖ਼ੁਦਾ ਜਾਣੇ ਕਿੰਨੇ ਬੱਚੇ ਯਤੀਮ ਹੋ ਗਏ। ਕੱਲ੍ਹ ਤਿੰਨ ਨੰਬਰ ਪਲੇਟਫ਼ਾਰਮ 'ਤੇ ਇੱਕ ਸਵੀਪਰ ਕੰਮ ਕਰਦੇ ਕਰਦੇ ਗੱਡੀ ਥੱਲੇ ਆ ਕੇ ਮਰ ਗਿਆ। ਕਿਸੇ ਨੇ ਇੱਕ ਅੱਥਰੂ ਤੱਕ ਨਾ ਵਹਾਇਆ... ... ਜਦੋਂ ਦਾ ਇਹ ਵਾਕਾ ਦੇਖਿਆ ਹੈ, ਤਬੀਅਤ ਬਹੁਤ ਗ਼ਮਗੀਨ ਹੈ। ਯਕੀਨ ਜਾਣੋ, ਹਲ਼ਕ ਵਿੱਚ ਰੋਟੀ ਦੀ ਬੁਰਕੀ ਨਹੀਂ ਨਿਘਰਦੀ। ਜਦ ਦੇਖੋ ਉਸ ਸਵੀਪਰ ਦੀ ਖ਼ੂਨ ਨਾਲ਼ ਲਿਬੜੀ ਹੋਈ ਲਾਸ਼ ਅੱਖਾਂ ਬਾਹਰ ਕੱਢ ਮੈਨੂੰ ਘੂਰ ਰਹੀ ਹੈ... ... ਮੈਨੂੰ ਉਸਦੇ ਘਰ ਜ਼ਰੂਰ ਜਾਣਾ ਚਾਹੀਦਾ ਹੈ, ਸ਼ਾਇਦ ਮੈਂ ਉਸਦੇ ਬੱਚਿਆਂ ਦੀ ਥੋੜ੍ਹੀ ਮਦਦ ਕਰ ਸਕਾਂ।"

ਖ਼ਾਲਿਦ ਮੁਸਕਰਾਇਆ ਅਤੇ ਆਪਣੇ ਦੋਸਤ ਦਾ ਹੱਥ ਦਬਾ ਕੇ ਕਹਿਣ ਲੱਗਾ। "ਜਾ... ... ਪੰਦਰਾਂ ਮਜ਼ਦੂਰਾਂ ਦੀ ਲਾਚਾਰ ਬੀਵੀਆਂ ਦੀ ਵੀ ਮਦਦ ਕਰ। ਇਹ ਇੱਕ ਨੇਕ ਅਤੇ ਮੁਬਾਰਕ ਜਜ਼ਬਾ ਹੈ ਪਰ ਇਸ ਦੇ ਨਾਲ਼ ਹੀ ਸ਼ਹਿਰ ਤੋਂ ਕੁਝ ਦੂਰੀ 'ਤੇ ਕੁਝ ਐਸੇ ਲੋਕ ਵੀ ਵਸਦੇ ਹਨ, ਜਿਨ੍ਹਾਂ ਨੂੰ ਇੱਕ ਡੰਗ ਅੱਧੀ ਸੁੱਕੀ ਰੋਟੀ ਵੀ ਨਹੀਂ ਨਸੀਬ ਨਹੀਂ ਹੁੰਦੀ। ਗਲ਼ੀਆਂ ਵਿੱਚ ਐਸੇ ਬੱਚੇ ਵੀ ਹਨ ਜਿਨ੍ਹਾਂ ਦੇ ਸਿਰਾਂ 'ਤੇ ਕੋਈ ਪਿਆਰ ਦੇਣ ਵਾਲ਼ਾ ਨਹੀਂ, ਐਸੀਆਂ ਸੈਂਕੜੇ ਔਰਤਾਂ ਹਨ ਜਿਨ੍ਹਾਂ ਦਾ ਹੁਸਨ ਗ਼ੁਰਬਤ ਦੇ ਚਿੱਕੜ ਵਿੱਚ ਗਲ਼ ਸੜ ਰਿਹਾ ਹੈ... ...। ਦੱਸ ਤੂੰ ਕਿਸ ਕਿਸ ਦੀ ਮਦਦ ਕਰੇਂਗਾ? ਉਨ੍ਹਾਂ ਅੱਡੇ ਹੋਏ ਹੱਥਾਂ ਵਿੱਚੋਂ ਕਿਸ ਕਿਸ ਦੀ ਮੁੱਠੀ ਭਰੇਂਗਾ?... ...। ਹਜ਼ਾਰਾਂ ਨੰਗੇ ਜਿਸਮਾਂ ਵਿੱਚੋਂ ਕਿੰਨਿਆਂ ਨੂੰ ਢਕੇਂਗਾ?"


"ਆਹ, ਦਰੁਸਤ ਕਿਹਾ ਖ਼ਾਲਿਦ...। ਦਰੁਸਤ ਕਿਹਾ, ਪਰ ਦੱਸ ਇਸ ਕਾਲ਼ੀ ਹਨੇਰੀ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ? ਆਪਣੇ ਹਮ-ਜਿਨਸ ਲੋਕਾਂ ਨੂੰ ਜ਼ਿੱਲਤ ਦੀ ਜ਼ਿੰਦਗੀ ਬਸਰ ਕਰਦੇ ਦੇਖਣਾ, ਨੰਗੇ ਸੀਨਿਆਂ 'ਤੇ ਚਮਕਦੇ ਹੋਏ ਬੂਟਾਂ ਦੀਆਂ ਠੋਕਰਾਂ ਖਾਂਦੇ

12/ ਆਤਿਸ਼ਪਾਰੇ