ਅਤੇ ਆਪਣੀ ਜਗ੍ਹਾ ਤੋਂ ਉਠ ਕੇ ਦਰਵਾਜ਼ੇ ਵਿੱਚ ਖੜ੍ਹਾ ਹੋ ਕੇ ਚਿਲਾਉਣ ਲੱਗਾ।
"ਸਖਤ ਕਲਾਮੀ ਨਾਲ਼ ਪੇਸ਼ ਆਉਣਾ ਦਰੁਸਤ ਨਹੀਂ... ...। ਕਿਸੇ ਨਵਾਬ ਦਾ ਸਾਹਿਬਜ਼ਾਦਾ ਹੈਂ?। ਜਿੰਨੇ ਦੀ ਸੋਟੀ ਹੈ ਓਨੀ ਤਾਂ ਤੇਰੀ ਕੀਮਤ ਵੀ ਨਹੀਂ ... ...। ਸੋਟੀ ਲੈ ਕੇ ਆਉਂਦਾ ਹੈ ਜਾਂ ਨਹੀਂ? ... ਚੋਰ ਕਿਤੇ ਦਾ।”
ਚੋਰ ਲਫ਼ਜ਼ ਨੇ ਕੁੱਲੀ ਦੇ ਦਿਲ ਵਿੱਚ ਇੱਕ ਤੂਫ਼ਾਨ ਖੜ੍ਹਾ ਕਰ ਦਿੱਤਾ, ਉਸ ਦੇ ਜੀਅ ਵਿੱਚ ਆਈ ਕਿ ਉਸ ਮੁਸਾਫ਼ਰ ਨੂੰ ਲੱਤ ਤੋਂ ਫੜ ਕੇ ਥੱਲੇ ਖਿੱਚ ਲਵੇ ਅਤੇ ਉਸ ਨੂੰ ਇਸ ਹੈਂਕੜ ਦਾ ਮਜ਼ਾ ਚਖਾ ਦੇਵੇ। ਪਰ ਤਬੀਅਤ ’ਤੇ ਕਾਬੂ ਕਰ ਕੇ ਚੁੱਪ ਹੋ ਗਿਆ ਅਤੇ ਨਰਮੀ ਨਾਲ਼ ਕਹਿਣ ਲੱਗਾ।
"ਤੁਹਾਨੂੰ ਜ਼ਰੂਰ ਗ਼ਲਤਫ਼ਹਿਮੀ ਹੋਈ ਹੈ, ਸੋਟੀ ਤੁਸੀਂ ਕਿਤੇ ਰੱਖ ਦਿੱਤੀ ਹੋਏਗੀ, ਮੈਨੂੰ ਦੱਸੋ ਕਿ ਮੈਂ ਉੱਥੇ ਪਤਾ ਕਰ ਲੈਂਦਾ ਹਾਂ।”
"ਗੋਇਆ ਮੈਂ ਬੇਵਕੂਫ਼ ਹਾਂ... ...? ਮੈਂ ਕਹਿ ਰਿਹਾ ਹਾਂ, ਸੋਟੀ ਲੈ ਕੇ ਆ ਵਰਨਾ ਸਾਰੀ ਸ਼ੇਖੀ ਕਿਰਕਿਰੀ ਕਰ ਦਵਾਂਗਾ।"
ਕੁੱਲੀ ਅਜੇ ਕੁਝ ਜਵਾਬ ਦੇਣ ਹੀ ਲੱਗਿਆ ਸੀ ਕਿ ਉਸ ਨੂੰ ਕੁਝ ਕਦਮ ਦੂਰ ਖਾਨਸਾਮਾ ਨਜ਼ਰ ਆਇਆ ਜੋ ਹੱਥ ਵਿੱਚ ਸਿਗਰਟਾਂ ਦਾ ਡੱਬਾ ਅਤੇ ਸੋਟੀ ਫੜੀ ਤੁਰਿਆ ਆ ਰਿਹਾ ਸੀ।
"ਸੋਟੀ ਖਾਨਸਾਮਾ ਲੈ ਕੇ ਆ ਰਿਹਾ ਹੈ ਅਤੇ ਆਪ ਖਾਹਮਖਾਹ ਮੇਰੇ 'ਤੇ ਵਰ੍ਹ ਰਹੇ ਹੋ।"
"ਬਕ ਨਾ ਹੁਣ... ...। ਕੁੱਤੇ ਵਾਂਗ ਭੌਂਕੀ ਜਾ ਰਿਹਾ ਹੈਂ!"
ਇਹ ਸੁਣ ਕੇ ਗ਼ੁੱਸੇ ਨਾਲ਼ ਭਰਿਆ ਕੁਲੀ ਮੁਸਾਫ਼ਰ ਵੱਲ ਵਧਿਆ। ਮੁਸਾਫ਼ਰ ਨੇ ਪੂਰੇ ਜ਼ੋਰ ਨਾਲ਼ ਉਸ ਦੇ ਵਧੇ ਹੋਏ ਸੀਨੇ ਵਿੱਚ ਨੁਕੀਲੇ ਬੂਟ ਨਾਲ਼ ਠੁੱਡਾ ਮਾਰਿਆ। ਠੁੱਡਾ ਖਾਂਦੇ ਹੀ ਕੁਲੀ ਨੂੰ ਚੱਕਰ ਆਇਆ ਅਤੇ ਉਹ ਸੰਗੀਨ ਫ਼ਰਸ਼ 'ਤੇ ਡਿੱਗ ਕੇ ਬੇਹੋਸ਼ ਹੋ ਗਿਆ।
ਕੁੱਲੀ ਨੂੰ ਡਿੱਗਦੇ ਦੇਖ ਕੇ ਬਹੁਤ ਸਾਰੇ ਲੋਕ ਉਸ ਦੇ ਇਰਦ-ਗਿਰਦ ਜਮ੍ਹਾ ਹੋ ਗਏ।
"ਬੇਚਾਰੇ ਨੂੰ ਬਹੁਤ ਸਖਤ ਸੱਟ ਲੱਗੀ ਹੈ।”
"ਇਹ ਲੋਕ ਢੋਂਗ ਵੀ ਕਮਾਲ ਦਾ ਕਰਦੇ ਹਨ।"
"ਮੂੰਹ ਵਿੱਚੋਂ ਸ਼ਾਇਦ ਖੂਨ ਵੀ ਨਿਕਲ ਰਿਹਾ ਹੈ।”
"ਮਾਮਲਾ ਕੀ ਹੈ?"
"ਓਸ ਆਦਮੀ ਨੇ ਇਸ ਨੂੰ ਬੂਟ ਨਾਲ਼ ਠੁੱਡਾ ਮਾਰਿਆ ਹੈ।"
"ਕਿਤੇ ਮਰ ਨਾ ਜਾਏ ਵਿਚਾਰਾ!”
"ਕੋਈ ਦੌੜ ਕੇ ਪਾਣੀ ਦਾ ਇੱਕ ਗਲਾਸ ਤਾ ਲਿਆਓ।
"ਬਈ ਪਾਸੇ ਹਟ ਕੇ ਖੜ੍ਹੋ, ਹਵਾ ਤਾਂ ਆਉਣ ਦਿਓ!”
ਕੁਲੀ ਦੇ ਆਲ਼ੇ-ਦੁਆਲ਼ੇ ਇਕੱਠੇ ਹੋਏ ਲੋਕ ਆਪਸ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ
17 / ਆਤਿਸ਼ਪਾਰੇ