ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਖਾਲਿਦ ਅਤੇ ਉਸ ਦਾ ਦੋਸਤ ਭੀੜ ਚੀਰ ਕੇ ਡਿੱਗੇ ਹੋਏ ਮਜ਼ਦੂਰ ਦੇ ਨੇੜੇ ਪਹੁੰਚੇ। ਖਾਲਿਦ ਨੇ ਉਸ ਦਾ ਸਿਰ ਆਪਣੇ ਗੋਡਿਆਂ 'ਤੇ ਰੱਖ ਲਿਆ ਅਤੇ ਅਖ਼ਬਾਰ ਨਾਲ਼ ਝੱਲ ਮਾਰਨੀ ਸ਼ੁਰੂ ਕਰ ਦਿੱਤੀ। ਫਿਰ ਆਪਣੇ ਦੋਸਤ ਨੂੰ ਮੁਖਾਤਿਬ ਹੋ ਕੇ ਬੋਲਿਆ।
"ਮਸਊਦ, ਵਹੀਦ ਨੂੰ ਕਹਿ ਦਿਉ ਕਿ ਅਸੀਂ ਹੁਣ ਉਸ ਨੂੰ ਘਰੇ ਹੀ ਮਿਲ ਸਕਾਂਗੇ...। ਅਤੇ ਹਾਂ ਜ਼ਰਾ ਇਸ ਜ਼ਾਲਮ ਨੂੰ ਵੀ ਦੇਖਣਾ, ਕਿੱਥੇ ਹੈ। ਗੱਡੀ ਚੱਲਣ ਵਾਲ਼ੀ ਹੈ, ਕਿਤੇ ਉਹ ਚਲਾ ਨਾ ਜਾਏ।”
ਇਹ ਸੁਣਦੇ ਹੀ ਲੋਕ ਉਸ ਮੁਸਾਫ਼ਰ ਦੇ ਡੱਬੇ ਦੇ ਕੋਲ਼ ਜਮ੍ਹਾ ਹੋ ਗਏ ਜੋ ਖਿੜਕੀ ਦੇ ਕੋਲ ਬੈਠਾ ਕੰਬਦੇ ਹੱਥਾਂ ਨਾਲ਼ ਅਖਬਾਰ ਪੜ੍ਹਨ ਦੀ ਅਜਾਈਂ ਕੋਸ਼ਿਸ਼ ਕਰ ਰਿਹਾ ਸੀ।
ਮਸਊਦ ਆਪਣੇ ਦੋਸਤ ਵਹੀਦ ਤੋਂ ਰੁਖ਼ਸਤੀ ਲੈ ਕੇ ਉਸ ਮੁਸਾਫ਼ਰ ਵੱਲ ਗਿਆ ਅਤੇ ਖਿੜਕੀ ਦੇ ਕੋਲ ਜਾ ਕੇ ਨਿਹਾਇਤ ਸ਼ਾਇਸਤਗੀ ਨਾਲ਼ ਕਿਹਾ।
"ਤੁਸੀਂ ਇੱਥੇ ਅਖਬਾਰ ਬੀਨੀ ਵਿੱਚ ਮਸਰੂਫ਼ ਹੋ ਅਤੇ ਉਹ ਵਿਚਾਰਾ ਬੇਹੋਸ਼ ਪਿਆ ਹੈ।"
"ਫਿਰ ਮੈਂ ਕੀ ਕਰਾਂ?”
"ਚੱਲੋ ਅਤੇ ਘੱਟੋ ਘੱਟ ਉਸ ਦੀ ਹਾਲਤ ਨੂੰ ਦੇਖੋ ਤਾਂ ਸਹੀ!”
"ਕੰਬਖਤ ਨੇ ਮੇਰੇ ਸਫ਼ਰ ਦਾ ਸਾਰਾ ਲੁਤਫ਼ ਬਰਬਾਦ ਕਰ ਦਿੱਤਾ ਹੈ।” ਅਤੇ ਫਿਰ ਦਰਵਾਜ਼ੇ ਤੋਂ ਬਾਹਰ ਨਿਕਲਦੇ ਹੋਏ ਬੋਲਿਆ, “ਚਲੋ ਸਾਹਿਬ... ਇਹ ਮੁਸੀਬਤ ਵੀ ਦੇਖਣੀ ਸੀ।”
ਖਾਲਿਦ ਬੇਹੋਸ਼ ਕੁੱਲੀ ਦਾ ਸਿਰ ਫੜੀ ਉਸ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੋਕ ਝੁਕੇ ਹੋਏ ਖਾਲਿਦ ਅਤੇ ਕੁੱਲੀ ਦੇ ਚਿਹਰਿਆਂ ਵੱਲ ਗ਼ੌਰ ਨਾਲ ਦੇਖ ਰਹੇ ਸਨ।
"ਖ਼ਾਲਿਦ, ਤੁਸੀਂ ਆ ਗਏ।” ਮਸਊਦ ਨੇ ਮੁਸਾਫ਼ਰ ਨੂੰ ਅੱਗੇ ਆਉਣ ਨੂੰ ਕਿਹਾ।
"ਹਾਂ, ਜਨਾਬ..। ਇਹ ਹੈ ਤੁਹਾਡੇ ਜ਼ੁਲਮ ਦਾ ਸ਼ਿਕਾਰ... ਕਿਸੇ ਡਾਕਟਰ ਨੂੰ ਹੀ ਬੁਲਵਾ ਲਿਆ ਹੁੰਦਾ ਤੁਸੀਂ?” ਮਸਊਦ ਨੇ ਮੁਸਾਫ਼ਰ ਨੂੰ ਕਿਹਾ।
ਮੁਸਾਫ਼ਰ, ਕੁਲੀ ਦਾ ਜ਼ਰਦ ਚਿਹਰਾ ਅਤੇ ਲੋਕਾਂ ਦਾ ਝੁੰਡ ਦੇਖ ਕੇ ਬਹੁਤ ਖ਼ੌਫ਼ਜ਼ਦਾ ਹੋਇਆ ਅਤੇ ਘਬਰਾਉਂਦੇ ਹੋਏ ਉਸਨੇ ਜੇਬ ਵਿੱਚੋਂ ਆਪਣਾ ਬਟੂਆ ਕੱਢਿਆ।
ਮੁਸਾਫ਼ਰ ਅਜੇ ਬਟੂਆ ਕੱਢ ਰਿਹਾ ਸੀ ਕਿ ਕੁਲੀ ਦਾ ਜਿਸਮ ਹਿੱਲਿਆ ਅਤੇ ਉਹ ਆਪਣੀਆਂ ਅੱਖਾਂ ਖੋਲ੍ਹ ਕੇ ਹਜੂਮ ਵੱਲ ਪਰੇਸ਼ਾਨ ਨਿਗਾਹਾਂ ਨਾਲ਼ ਦੇਖਣ ਲੱਗਾ।
"ਇਹ ਰੁਪਏ ਉਸ ਨੂੰ ਮੇਰੇ ਵੱਲੋਂ ਦੇ ਦੇਣਾ...। ਮੈਂ ਚੱਲਦਾ ਹਾਂ ਗੱਡੀ ਦਾ ਵਕਤ ਹੋ ਗਿਆ ਹੈ।” ਮੁਸਾਫ਼ਰ ਨੇ ਮਸਊਦ ਦੇ ਹੱਥ ਵਿੱਚ ਦਸ ਰੁਪਏ ਦਾ ਇੱਕ ਨੋਟ ਫੜਾਉਂਦੇ ਹੋਏ ਅੰਗਰੇਜ਼ੀ ਵਿੱਚ ਕਿਹਾ, ਅਤੇ ਫਿਰ ਕੁਲੀ ਨੂੰ ਹੋਸ਼ ਵਿੱਚ ਆਉਂਦਾ ਦੇਖ ਕੇ ਇਸ ਨੂੰ ਮੁਖਾਤਿਬ ਹੋਇਆ। “ਅਸੀਂ ਇਸ ਗ਼ਲਤੀ ਦੀ ਕੀਮਤ ਅਦਾ ਕਰ ਦਿੱਤੀ ਹੈ।"
18 / ਆਤਿਸ਼ਪਾਰੇ