ਮਾਹੀਗੀਰ
(ਫ਼ਰਾਂਸੀਸੀ ਸ਼ਾਇਰ ਵਿਕਟਰ ਹਿਊਗੋ ਦੀ ਇੱਕ ਕਵਿਤਾ ਦੇ ਆਧਾਰ 'ਤੇ ਮੰਟੋ ਦੀ ਕਹਾਣੀਂ)
ਸਮੁੰਦਰ ਰੋ ਰਿਹਾ ਸੀ:
ਬੰਦੀ ਲਹਿਰਾਂ ਪਥਰੀਲੇ ਤੱਟ ਦੇ ਨਾਲ਼ ਟਕਰਾ-ਟਕਰਾ ਕੇ ਆਹੋ ਜ਼ਾਰੀ ਕਰ ਰਹੀਆਂ ਸਨ। ਦੂਰ... ਪਾਣੀ ਦੀ ਨੱਚਦੀ ਸਤ੍ਹਾ ਉੱਤੇ ਕੁਝ ਕਿਸ਼ਤੀਆਂ ਆਪਣੇ ਧੁੰਦਲੇ ਅਤੇ ਕਮਜ਼ੋਰ ਬਾਦਬਾਨਾਂ ਦੇ ਸਹਾਰੇ ਬੇਪਨਾਹ ਸਰਦੀ ਵਿੱਚ ਠਰੀਆਂ ਹੋਈਆਂ ਕੰਬ ਰਹੀਆਂ ਸਨ। ਅਸਮਾਨ ਦੇ ਨੀਲੇ ਬਸਤਰਾਂ ਵਿੱਚ ਚੰਨ ਖਿੜ-ਖਿੜਾ ਕੇ ਹੱਸ ਰਿਹਾ ਸੀ। ਤਾਰਿਆਂ ਦਾ ਖੇਤ ਆਪਣੇ ਪੂਰੇ ਜੋਬਨ ਵਿੱਚ ਲਹਿਲਹਾ ਰਿਹਾ ਸੀ। ਫ਼ਿਜ਼ਾ ਸਮੁੰਦਰ ਦੇ ਨਮਕੀਨ ਪਾਣੀ ਦੀ ਤੇਜ਼ ਬੂ ਵਿੱਚ ਰਮੀ ਹੋਈ ਸੀ।
ਤੱਟ ਤੋਂ ਕੁਝ ਫ਼ਾਸਲੇ ਉੱਤੇ ਕੁਝ ਪੁਰਾਣੀਆਂ ਝੁੱਗੀਆਂ ਖ਼ਾਮੋਸ਼ ਜ਼ਬਾਨ ਵਿੱਚ ਇੱਕ ਦੂਜੇ ਨਾਲ਼ ਆਪਣੀ ਖ਼ਸਤਾ-ਹਾਲੀ ਦੀਆਂ ਗੱਲਾਂ ਕਰ ਰਹੀਆਂ ਸਨ।
ਇਹ ਮਾਹੀਗੀਰਾਂ ਦੇ ਸਿਰ ਛਿਪਾਉਣ ਦੀਆਂ ਥਾਂਵਾਂ ਸਨ।
ਇੱਕ ਝੁੱਗੀ ਦਾ ਦਰਵਾਜ਼ਾ ਖੁੱਲ੍ਹਾ ਸੀ ਜਿਸ ਵਿੱਚੋਂ ਚੰਨ ਦੀਆਂ ਅਵਾਰਾ ਕਿਰਨਾਂ ਜ਼ਮੀਨ ਉੱਤੇ ਰੀਂਗ-ਰੀਂਗ ਕੇ ਉਸ ਦੀ ਕੱਜਲ ਵਰਗੀ ਫ਼ਿਜ਼ਾ ਨੂੰ ਅੱਧ-ਚਾਨਣਾ ਕਰ ਰਹੀਆਂ ਸਨ। ਇਸ ਅੰਨ੍ਹੀ ਰੌਸ਼ਨੀ ਵਿੱਚ ਦੀਵਾਰ ਉੱਤੇ ਮਾਹੀਗੀਰ ਦਾ ਜਾਲ ਨਜ਼ਰ ਆ ਰਿਹਾ ਸੀ ਅਤੇ ਇੱਕ ਲੱਕੜ ਦੇ ਤਖਤੇ ਉੱਤੇ ਕੁਝ ਬਾਲੀਆਂ ਝਿਲਮਿਲਾ ਰਹੀਆਂ ਸਨ।
ਝੁੱਗੀ ਦੇ ਕੋਨੇ ਵਿੱਚ ਇੱਕ ਟੁੱਟੀ ਚਾਰਪਾਈ ਨੇ ਕਾਲ਼ੀਆਂ ਚਾਦਰਾਂ ਵਿੱਚ ਲਿਪਟੇ ਹਨੇਰੇ ਵਿੱਚੋਂ ਸਿਰ ਕੱਢਿਆ ਹੋਇਆ ਸੀ। ਉਸ ਦੇ ਕੋਲ਼ ਫਟੇ ਹੋਏ ਟਾਟ ਉੱਤੇ ਪੰਜ ਬੱਚੇ ਸੁੱਤੇ ਪਏ ਸਨ... ਨੰਨ੍ਹੀਆਂ ਰੂਹਾਂ ਦਾ ਇੱਕ ਆਲ੍ਹਣਾ ਜੋ ਸੁਪਨਿਆਂ ਨਾਲ਼ ਬਰਬਰਾ ਰਿਹਾ ਸੀ। ਕੋਲ਼ ਹੀ ਉਨ੍ਹਾਂ ਦੀ ਮਾਂ ਪਤਾ ਨਹੀਂ ਇਹਨਾਂ ਖਿਆਲਾਂ ਵਿੱਚ ਗ਼ਰਕ ਗੋਡਿਆਂ ਪਰਨੇ ਬੈਠੀ ਗੁਣਗੁਣਾ ਰਹੀ ਸੀ।
ਅਚਾਨਕ ਉਹ ਲਹਿਰਾਂ ਦਾ ਸ਼ੋਰ ਸੁਣਕੇ ਹਾਂਲਾਂਕਿ... ਬੁੱਢਾ ਸਮੁੰਦਰ, ਕਿਸੇ ਆਉਣ ਵਾਲ਼ੇ ਖਤਰੇ ਤੋਂ ਸੁਚੇਤ, ਸਿਆਹ ਚਟਾਨਾਂ, ਤੁੰਦ ਹਵਾਵਾਂ ਅਤੇ ਅੱਧੀ ਰਾਤ ਦੇ ਹਨੇਰੇ ਨੂੰ ਮੁਖਾਤਿਬ ਕਰਕੇ ਗਲ਼ਾ ਪਾੜ-ਪਾੜ ਕੇ ਕੂਕ ਰਿਹਾ ਸੀ। ਉਹ ਉੱਠੀ ਅਤੇ ਬੱਚਿਆਂ ਦੇ ਕੋਲ਼ ਜਾ ਕੇ ਹਰੇਕ ਦੇ ਮੱਥਾ ਉੱਤੇ ਆਪਣੇ ਠੰਢਾ ਹੋਠਾਂ ਨਾਲ਼ ਚੁੰਮਣ ਦਿੱਤਾ ਅਤੇ ਉਥੇ ਹੀ ਟਾਟ ਦੇ
40 / ਆਤਿਸ਼ਪਾਰੇ