ਮੁੰਡੇ ਹੈਰਤ ਨਾਲ਼ ਇੱਕ ਦੂਜੇ ਦਾ ਮੂੰਹ ਤੱਕਣ ਲੱਗੇ। ਉਨ੍ਹਾਂ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਬਾਬਾ ਜੀ ਕਿਸੇ ਜ਼ਮਾਨੇ ਵਿੱਚ ਚੋਰੀ ਵੀ ਕਰਦੇ ਰਹੇ ਹਨ... ਬਾਬਾ ਜੀ ਜੋ ਹਰ ਵਕਤ ਉਨ੍ਹਾਂ ਨੂੰ ਬੁਰੇ ਕੰਮਾਂ ਤੋਂ ਬਚਣ ਲਈ ਨਸੀਹਤ ਕਰਿਆ ਕਰਦੇ ਹਨ।
ਮੁੰਡਾ ਜੋ ਉਨ੍ਹਾਂ ਵਿੱਚ ਦਲੇਰ ਸੀ, ਆਪਣੀ ਹੈਰਤ ਨਹੀਂ ਛੁਪਾ ਸਕਿਆ, “ਪਰ ਕੀ ਤੁਸੀਂ ਸੱਚਮੁੱਚ ਚੋਰੀ ਕੀਤੀ?”
“ਸੱਚਮੁੱਚ!”
“ਤੁਸੀਂ ਉਸ ਵਕਤ ਕਿਸ ਜਮਾਤ ਵਿੱਚ ਪੜ੍ਹਿਆ ਕਰਦੇ ਸੀ?”
ਇਹ ਸੁਣ ਕੇ ਮੁੰਡੇ ਦੀ ਹੈਰਤ ਹੋਰ ਵੀ ਵਧ ਗਈ। ਉਸਨੂੰ ਆਪਣੇ ਭਾਈ ਦਾ ਖਿਆਲ ਆਇਆ ਜੋ ਨੌਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ, ਉਹ ਇਸਤੋਂ ਉਮਰ ਵਿੱਚ ਦੁੱਗਣਾ ਵੱਡਾ ਸੀ। ਉਸਦੀ ਪੜ੍ਹਾਈ ਇਸ ਤੋਂ ਕਿਤੇ ਜ਼ਿਆਦਾ ਸੀ। ਉਹ ਅੰਗਰੇਜ਼ੀ ਦੀਆਂ ਕਈ ਕਿਤਾਬਾਂ ਪੜ੍ਹ ਚੁੱਕਿਆ ਸੀ ਅਤੇ ਉਸਨੂੰ ਹਰ ਵਕਤ ਨਸੀਹਤਾਂ ਕਰਦਾ ਸੀ। ਇਹ ਕਿਵੇਂ ਮੁਮਕਿਨ ਸੀ ਕਿ ਇਸ ਉਮਰ ਦਾ ਅਤੇ ਚੰਗਾ ਪੜ੍ਹਿਆ-ਲਿਖਿਆ ਮੁੰਡਾ ਚੋਰੀ ਕਰੇ? ਉਸਦੀ ਅਕਲ ਇਸ ਬੁਝਾਰਤ ਨੂੰ ਹੱਲ ਨਾ ਕਰ ਸਕੀ। ਇਸ ਲਈ ਉਸ ਨੇ ਫਿਰ ਸਵਾਲ ਕੀਤਾ, “ਤੁਸੀਂ ਚੋਰੀ ਕਿਉਂ ਕੀਤੀ?”
ਇਸ ਮੁਸ਼ਕਲ ਸਵਾਲ ਨਾਲ਼ ਬੁੱਢਾ ਥੋੜ੍ਹੀ ਦੇਰ ਲਈ ਘਬਰਾ ਗਿਆ। ਆਖਰ ਉਹ ਇਸਦਾ ਕੀ ਜਵਾਬ ਦੇ ਸਕਦਾ ਸੀ ਕਿ ਫ਼ਲਾਂ ਕੰਮ ਉਸ ਨੇ ਕਿਉਂ ਕੀਤਾ? ਜ਼ਾਹਿਰ ਤੌਰ 'ਤੇ ਇਸਦਾ ਜਵਾਬ ਇਹੀ ਹੋ ਸਕਦਾ ਸੀ, ਇਸ ਲਈ ਕਿ ਉਸ ਵਕਤ ਉਸ ਦੇ ਦਿਮਾਗ਼ ਵਿੱਚ ਇਹੀ ਖਿਆਲ ਆਇਆ।
ਉਸ ਨੇ ਦਿਲ ਵਿੱਚ ਇਹੀ ਜਵਾਬ ਸੋਚਿਆ। ਪਰ ਉਸ ਨੇ ਸੰਤੁਸ਼ਟ ਨ ਹੋ ਕੇ ਇਹ ਬਿਹਤਰ ਖਿਆਲ ਕੀਤਾ ਕਿ ਸਭ ਦਾਸਤਾਨ ਇੰਨ-ਬਿੰਨ ਬਿਆਨ ਕਰ ਦੇਵੇ।
“ਇਸਦਾ ਜਵਾਬ ਮੇਰੀ ਕਹਾਣੀ ਹੈ ਜੋ ਮੈਂ ਹੁਣ ਤੈਨੂੰ ਸੁਣਾਉਣ ਵਾਲ਼ਾ ਹਾਂ।”
“ਸੁਣਾਓ?”
ਮੁੰਡੇ ਉਸ ਬੁੱਢੇ ਆਦਮੀ ਦੀ ਚੋਰੀ ਦਾ ਹਾਲ ਸੁਣਨ ਲਈ ਆਪਣੀ ਆਪਣੀ ਜਗ੍ਹਾ ਉੱਤੇ ਨਿੱਠ ਕੇ ਬੈਠ ਗਏ ਜੋ ਧੂਣੀ ਦੇ ਸਾਹਮਣੇ ਆਪਣੇ ਸਫ਼ੈਦ ਵਾਲ਼ਾਂ ਵਿੱਚ ਉਂਗਲੀਆਂ ਨਾਲ਼ ਕੰਘੀ ਕਰ ਰਿਹਾ ਸੀ ਅਤੇ ਜਿਸ ਨੂੰ ਉਹ ਇੱਕ ਬਹੁਤ ਵੱਡਾ ਆਦਮੀ ਖ਼ਿਆਲ ਕਰਦੇ ਸਨ।
ਬੁੱਢਾ ਕੁਝ ਅਰਸੇ ਤੱਕ ਆਪਣੇ ਵਾਲ਼ਾਂ ਵਿੱਚ ਉਂਗਲੀਆਂ ਫੇਰਦਾ ਰਿਹਾ। ਫਿਰ ਉਸ ਭੁੱਲੇ ਹੋਏ ਵਾਕੇ ਦੇ ਸਭ ਖਿੰਡੇ ਖਿੱਲਰੇ ਟੁਕੜੇ ਇਕੱਤਰ ਕਰਕੇ ਬੋਲਿਆ, “ਹਰ ਸ਼ਖਸ ਚਾਹੇ ਉਹ ਵੱਡਾ ਹੋਵੇ ਜਾਂ ਛੋਟਾ। ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਅਜਿਹੀ ਹਰਕਤ ਜ਼ਰੂਰ ਕਰਦਾ ਹੈ ਜਿਸ ਉੱਤੇ ਉਹ ਸਭ ਉਮਰ ਸ਼ਰਮਿੰਦਾ ਰਹਿੰਦਾ ਹੈ। ਮੇਰੀ ਜ਼ਿੰਦਗੀ ਵਿੱਚ ਸਭ ਤੋਂ ਬੁਰਾ ਕੰਮ ਇੱਕ ਕਿਤਾਬ ਦੀ ਚੋਰੀ ਹੈ...”
ਇਹ ਕਹਿ ਕੇ ਉਹ ਰੁਕ ਗਿਆ। ਉਸਦੀਆਂ ਅੱਖਾਂ ਜੋ ਹਮੇਸ਼ਾ ਚਮਕਦੀਆਂ
70 / ਆਤਿਸ਼ਪਾਰੇ