ਸਮੱਗਰੀ 'ਤੇ ਜਾਓ

ਪੰਨਾ:ਇਨਕਲਾਬ ਦੀ ਰਾਹ.pdf/101

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯਾਦਾਂ ਦੀ ਦੁਨੀਆਂ




ਓ! ਬੀਤੇ ਦੀਆਂ ਪਿਆਰ ਯਾਦਾਂ ਦੀ ਦੁਨੀਆਂ!

ਓ! ਚਾਵਾਂ ਤੇ ਪੁਨੀਆਂ-ਮੁਰਾਦਾਂ ਦੀ ਦੁਨੀਆਂ!

ਓ! ਮਾਣੇ - ਸਵਰਗਾਂ - ਸਵਾਦਾਂ ਦੀ ਦੁਨੀਆਂ!

ਮੁਹੱਬਤ ਦੀਆਂ ਜਾਇਦਾਦਾਂ ਦੀ ਦੁਨੀਆਂ!


ਜੇ ਦਿਲ ਨੂੰ ਤੇਰਾ ਇਕ ਸਹਾਰਾ ਨਾ ਦਿਸਦਾ।

ਤਾਂ ਦੁਨੀਆਂ ਨੂੰ ਜੀਊਂਦਾ ਆਵਾਰਾ ਨਾ ਦਿਸਦਾ।


੯੫

੯੫