ਪੰਨਾ:ਇਨਕਲਾਬ ਦੀ ਰਾਹ.pdf/104

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਹਿਮ ਦੋਜ਼ਖ਼ ਦਾ, ਜਨਤਾਂ ਤੇ ਨਿਗਾਹ।

ਪੁਨਿਆਂ, ਮਸਿਆ, ਸ਼ਰਾਧ, ਸ਼ਗਨ ਤੇ ਸਾਹ।

ਚੂਰਮੇ, ਰੋਟ, ਗੋਗੀਆਂ ਤੇ ਕੜਾਹ।

ਸਜਦੇ, ਰੋਜ਼ੇ ਤੇ ਹਸ਼੍ਰ, ਸ੍ਵਾਬ ਗੁਨਾਹ।

ਗਲ 'ਚ ਪੱਲਾ ਪਿਆ ਤੇ ਮੂੰਹ ਵਿਚ ਘਾਹ।

ਭਸਮ ਜੁਸੇ ਮਲੀ ਸਿਰ ਵਿਚ ਸ੍ਵਾਹ।

ਕਿਆ ਨਿਰਾਲੀ ਹੈ ਸ਼ਾਨ? ਵਾਹ! ਪਈ ਵਾਹ!!

ਕਿਰਤ ਕਰ, ਹਥ ਹਿਲਾ ਕੇ ਵਾਹ ਤੇ ਗਾਹ।

ਬਾਲ-ਬੱਚੇ ਨੂੰ ਪਾਲ, ਰੱਜ ਕੇ ਖਾਹ।

ਮੁਖ਼ਤ-ਖੋਰਾ ਜੇ ਤੇਰੇ ਵਲ ਵੇਖੇ।

ਉਹਨੂੰ ਚੌਂਕੇ 'ਚ ਬਹਿ ਕੇ ਠੁਠ ਵਿਖਾ।

ਹਕ ਕਿਸੇ ਦਾ ਨਾ ਮਾਰ, ਦਿਲ ਨਾ ਤੋੜ।

ਮੰਦਰੀਂ ਰੋਟ ਲੈ ਕੇ ਜਾਹ, ਨਾ ਜਾਹ।

ਚੁਣ ਲੈ ਸੇਵਾ ਤੇ ਪਿਆਰ ਦਾ ਆਦਰਸ਼।

ਯਮ ਤੇ ਨਰਕਾਂ ਦੇ ਕੱਖ ਨਾ ਕਰ ਪਰਵਾਹ।

ਲਾ ਲੈ ਛਾਤੀ ਦੇ ਨਾਲ ਵੀਰਾਂ ਨੂੰ।

ਭਾਈਆਂ ਬਾਹਮਣਾਂ ਨੂੰ ਮਗਰੋਂ ਲਾਹ।

੯੮