ਪੰਨਾ:ਇਨਕਲਾਬ ਦੀ ਰਾਹ.pdf/110

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇ ਨਵੀਂ-ਨਕੋਰ ਜਹੀ।

ਮੈਂ ਸੂਝ ਦੀ ਕਾਨੀ ਤੋਂ,

ਅਜੇ ਲਿਖਣਾ ਸਿਖਿਆ ਸੀ,

ਤਦ ਗੂਹੜੀਆਂ ਪ੍ਰੀਤਾਂ ਦੀ,

ਸ਼ਾਹੀ ਚੋਂ ਡੋਬਾ ਲਾ,

ਇਹਦੀ ਕੂਲੀ ਛਾਤੀ ਤੇ,

ਅਣ-ਮੱਲੀ ਹਿਕ ਉੱਤੇ,

ਕੁਝ ਸੰਗਦੇ ਸੰਗਦੇ ਨੇ,

ਕੁਝ ਝਕਦੇ ਝਕਦੇ ਨੇ,

ਮੈਂ ਸਭ ਤੋਂ ਪਹਿਲਾਂ ਹੀ,

ਜਿਹੜਾ ਅੱਖਰ ਲਿਖਿਆ ਸੀ,

ਓ ਚਾਨਣ ਅਖੀਆਂ ਦੇ!

ਉਹ ਨਾਂ ਸੀ ਤੇਰਾ ਹੀ।

੨.ਫਿਰ ਲੰਮੇ ਸਮਿਆਂ ਦੇ,

ਖਰ੍ਹਵੇ ਜਹੇ ਹੱਥਾਂ ਨੇ,

ਰੱਜ ਰੱਜ ਕੇ ਧੋਤੀ ਏ,

ਬਹੁਤੇਰੀ ਪੋਚੀ ਏ,

੧੦੪