ਪੰਨਾ:ਇਨਕਲਾਬ ਦੀ ਰਾਹ.pdf/112

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

੪.ਵਿੱਥਾਂ ਦੀ ਗਾਚੀ ਨੇ,

ਵਾਹ ਰਜਵਾਂ ਲਾਇਐ, ਕਿ

ਇਹਦੀ ਮੋਟੀ ਤਹਿ ਹੇਠਾਂ,

ਇਹ ਅੱਖਰ ਲੁਕ ਜਾਵੇ,

ਉਹਲੇ ਈ ਹੋ ਜਾਵੇ,

ਮੁੜ ਨਜ਼ਰੀਂ ਨਾ ਆਵੇ।

ਪਰ ਯਾਦ ਹੁਲਾਰਾ ਲੈ,

ਤਰਸੰਦੜੇ ਨੈਣਾਂ ਚੋਂ

ਸੱਧਰਾਂ ਦੇ ਅੱਥਰੂ ਦੋ,

ਜਦ ਇਸ ਤੇ ਸੁਟਦਾ ਹਾਂ,

ਤਦ ਸੰਘਣੇ ਬੱਦਲਾਂ ਦੀ,

ਘਨਘੋਰ-ਘਟਾਵਾਂ ਦੀ,

ਹਿਕ ਚੀਰ ਕੇ ਅੰਬਰਾਂ ਤੇ,

ਚੰਨ ਪਤਲਾ ਦੁਤੀਏ ਦਾ,

ਜਿਉਂ ਜਲਵਾ ਆ ਦਸਦੈ,

੧੦੬