ਪੰਨਾ:ਇਨਕਲਾਬ ਦੀ ਰਾਹ.pdf/114

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਤਾਂਘਦਾ ਹਾਂ ਇਕ ਐਸੀ ਜੁਗ-ਗਰਦੀ

ਜਿਸ ਦੇ ਮੱਥੇ ਦੀ ਵੇਖ ਕੇ ਘੂਰੀ,

ਭੂਏ ਹੋਇਆ ਤੇ ਮਛਰਿਆ ਮਜ਼ਹਬ,

ਹੇਠਾਂ ਲਹਿਸੀ 'ਮਨੁੱਖ' ਦੇ ਮੋਢੇ ਤੋਂ।

ਕੱਢ ਕੇ ਸਾਰੀ ਦਿਮਾਗ 'ਚੋਂ ਵਹਿਸ਼ਤ,

ਸੁਟ ਕੇ ਛੁਰੀਆਂ ਤੇ ਉਲਰੀਆਂ ਡਾਂਗਾਂ,

ਟੰਗ ਕੇ ਕਿੱਲੀ ਤੇ 'ਗਰਜ਼' ਦੀ ਤਸਬੀ,

ਲਾਹ ਕੇ ਜੁਸਿਓਂ 'ਪਖੰਡ' ਦਾ ਚੋਗਾ,

ਧੋ ਕੇ ਮਾਹਸੂਮ-ਰਤ 'ਚ ਰੰਗੇ ਹੱਥ,

ਲਗ ਪਵੇਗਾ 'ਮਨੁੱਖ' ਦੀ ਸੇਵਾ ਤੇ।

੧੦੮