ਪੰਨਾ:ਇਨਕਲਾਬ ਦੀ ਰਾਹ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ

xxxx

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਅੰਗਰੇਜ਼ ਈਸਟ ਇੰਡੀਆ ਕੰਪਨੀ ਨੇ ਆਪਣੀਆਂ ਅਖਾਂ ਪੰਜਾਬ ਦੇ ਸਰਸਬਜ਼

ਮਦਾਨਾਂ ਤੇ ਲਾ ਦਿਤੀਆਂ। ਇਹ ਗਲ ਪੰਜਾਬ ਦੇ ਬਹਾਦਰ ਸਿਪਾਹੀਆਂ ਤੇ ਖ਼ਾਲਸਾ ਰਾਜ ਦੇ ਹਿਤਕਾਰੀਆਂ ਵੀ ਤਾੜ ਲਈ - ਚੁਨਾਚਿ

'ਆਜ਼ਾਦੀ-ਏ-ਪੰਜਾਬ' ਦਾ ਨਾਹਰਾ ਲਾ ਕੇ ਆਪਣੇ ਹਮਵਤਨਾਂ ਦੀ ਇਜ਼ਤ ਆਬਰੂ ਤੇ ਪੰਜਾਬ ਦੇ ਤਖ਼ਤ ਨੂੰ ਗੈਰਾਂ ਤੋਂ ਬਚਾਣ ਲਈ

ਪੰਜ ਦਰਿਆਵਾਂ ਵਿਚਕਾਰ ਉਨਾਂ ਉਹ ਖੂਨੀ ਲੜਾਈਆਂ ਲੜੀਆਂ; ਉਹ ਤੇਗਾਂ ਮਾਰੀਆਂ, ਤੇ ਕੰਪਨੀ ਦੀਆਂ ਫ਼ੌਜਾਂ ਦੇ ਉਹ ਦੰਦ ਖਟੇ

ਕੀਤੇ, ਕਿ ਉਸ ਵੇਲੇ ਦੇ ਵਾਇਸਰਾਏ ਲਾਰਡ ਡਲਹੌਜ਼ੀ ਨੂੰ ਇਹ ਮੰਨਣਾ ਪਿਆ ਕਿ "ਅਜਿਹੀ ਇਕ ਹੋਰ ਜਿਤ ਸਾਨੂੰ ਤਬਾਹ ਕਰ

ਦੇਵੇਗੀ " "Anotber such victory shall ruin us." ਪੰਜਾਬੀਆਂ ਤੋਂ ਨਿਹਾਇਤ ਚਲਾਕੀ ਨਾਲ ਲੜਾਈਆਂ ਜਿਤੀਆਂ

ਗਈਆਂ। ਮ:ਰਣਜੀਤ ਸਿੰਘ ਦੇ ਨਾਬਾਲਗ਼ ਬਚੇ ਮ:ਦਲੀਪ ਸਿੰਘ ਨੂੰ ਤਖ਼ਤੋਂ ਲਾਹਕੇ ਵਲਾਇਤ ਭੇਜਿਆ ਗਿਆ - ਮਹਾਰਾਣੀ ਜਿੰਦਾਂ

ਆਪਣੀ ਜਾਨ ਬਚਾਂਦੀ ਪ੍ਰਦੇਸ਼ਾਂ ਵਿਚ ਜੰਗਲਾਂ ਪਹਾੜਾਂ ਤੇ ਦਰਿਆਵਾਂ ਨਾਲ ਟਕਰਾਂ ਮਾਰਦੀ ਰਹੀ - ਐਸੇ ਦਰਦਨਾਕ ਹਾਲਾਤ -

ਦਿਲਚੀਰਵੀਆਂ ਲਹੂ-ਲੁਹਾਣ ਇਤਿਹਾਸਕ ਸਚਾਈਆਂ ਤੇ ਵਤਨ ਦੀ ਆਜ਼ਾਦੀ ਲਈ ਮਰ ਮਿਟਣ ਵਾਲਿਆਂ ਦੀਆਂ ਘਾਲਾਂ ਦਰਜ ਹਨ

-ਕਿ ਪੜ੍ਹਕੇ ਵਤਨ ਖ਼ਾਤਰ ਮਰ ਗਿਆਂ ਲਈ ਇਕ ਵਾਰ "ਆਹ' ਜ਼ਰੂਰ ਨਿਕਲ ਜਾਂਦੀ ਹੈ - 'ਮਾ: ਦਲੀਪ ਸਿੰਘ ਪੁਸਤਕ ਸਿਖ

ਰਾਜ ਦੀ ਮੂੰਹ ਬੋਲਦੀ ਤਸਵੀਰ। ਕੀਮਤ - ਦੋ ਰੁਪਏ

ਨੈਸ਼ਨਲ ਬੁਕ ਸ਼ਾਪ - ਨਿਸਬਤ ਰੋਡ -- ਲਾਹੌਰ


xxxx