ਪੰਨਾ:ਇਨਕਲਾਬ ਦੀ ਰਾਹ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਵਾਰਾ ਦੀ ਕਵਿਤਾ ਉਤੇ

ਇਕ ਨਜ਼ਰ


ਹਰ ਯੁਗ ਦੇ ਆਪਣੇ ਕਵੀ ਹੁੰਦੇ ਹਨ, ਰਾਜਿਆਂ ਦੇ ਯੁਗ ਵਿਚ ਰਾਜ-ਕਵੀ, ਤੇ ਹੁਣ ਦੇ ਯੁਗ ਵਿਚ ਬੂਰਯੁਵਾ ਕਵੀ , ਪਰ ਕਈ ਕਵੀਆਂ ਦੀ ਤਾਰੀਖ਼ੀ ਸੂਝ, ਉਹਨਾਂ ਦੀ ਜਜ਼ਬਾਤੀ-ਸੂਝ ਵਾਂਗ ਸੰਵਰੀ ਹੋਈ ਹੁੰਦੀ ਹੈ, ਉਹ ਆਪਣੇ ਯੁਗ ਦੀ ਬਰਬਾਦੀ ਤੇ ਉਦਾਸ ਅਕਾਸ਼ ਦੇ ਦੋ-ਮੇਲ ਉਹਲੇ ਆਉਣ ਵਾਲੇ ਯੁਗ ਦਾ ਧੁੰਧਲਾ ਜਿਹਾ ਝਾਉਲਾ ਤਕ ਲੈਂਦੇ ਹਨ :


ਚਿਰ ਤੋਂ ਬੈਠਾ ਕਿਆਸ-ਟੀਸੀ ਤੇ .
ਨੀਝ ਲਾ ਕੇ ਉਦਾਸ ਚੜ੍ਹਦੇ ਵਲ,
ਦੇਖਦਾ ਹਾਂ ਇਕ ਇਨਕਲਾਬ ਦੀ ਰਾਹ।
ਜਿਸ ਦੇ ਨੂਰੀ ਜਲਾਲ ਦੀ ਲੋਅ ਵਿਚ,
ਚਿਰ ਤੋਂ ਬਕਾਰ, ਕੈਦ ਸਰਮਾਇਆ,
ਪਾੜ ਕੇ ਹਿਕ ਸਟੀਲ ਸੇਫ਼ਾਂ ਦੀ,
ਭੁੜਕ ਨਿਕਲੇਗਾ ਪਿਘਲੇ ਲਾਵੇ ਵਾਂਗ।

ਸਫ਼ਾ ੧੭

{{Block center|<poem>ਜਿਸ ਇਨਕਲਾਬ ਦੇ ਮੈਂ ਕਲ੍ਹ ਖ਼੍ਵਾਬ ਦੇਖਦਾ ਸਾਂ, ਉਸ ਇਨਕਲਾਬ ਦੇ ਅਜ ਆਸਾਰ ਵੇਖਦਾ ਹਾਂ । ਸਫ਼ਾ ੨੮

ਏਸ ਤਕਣੀ ਪਿਛੋਂ ਉਹ ਆਪਣੇ ਢਹਿ ਢੇਰੀ ਹੁੰਦੇ ਯੁਗ ਦੀਆਂ ਠੀਕਰਾਂ ਜੋੜ ਕੇ ਬਚਿਆਂ ਵਾਂਗ, ਉਹਨਾਂ ਨਾਲ ਖੇਡਣ ਵਿਚ ਨਹੀਂ ਰੁਝੇ ਰਹਿੰਦੇ, ਸਗੋਂ ਨਵੇਂ ਯੁਗ ਨੂੰ ਲਿਆਵਣ ਵਿਚ ਭਿਆਲ ਬਣਦੇ ਹਨ । 'ਅਵਾਰਾ' ਕਵੀਆਂ ਦੀ ਏਸ ਸਭ ਤੋਂ ਉੱਤਮ ਸ਼੍ਰੇਣੀ ਦਾ ਕਵੀ ਹੈ। ਉਹ ਲੋਕ-ਕਵੀ ਹੈ ਕਿਉਂਕਿ ਉਹ ਲੋਕਾਂ ਦਾ ਯੁਗ ਲਿਆਉਣ ਲਈ ਲਿਖ ਰਿਹਾ ਹੈ। | ਸਾਂਝੇ ਯੁਗ ਦੇ ਕਈ ਸਮਾਲੋਚਕ, ਜਿਨ੍ਹਾਂ ਦੀ ਤਾਰੀਖ਼ੀ ਸੂਝ ਢਹਿ