ਰਹੇ ਸਮਾਜ ਦੇ ਖੰਡਰਾਂ ਚੋਂ ਉਡ ਰਹੀ ਧੂੜ ਨਾਲ ਮੈਲੀ ਹੋਈ ਹੋਈ ਹੈ ਉਹਦੀ ਕਵਿਤਾ ਦੀ ਵਡਿਆਈ ਦਾ ਠੀਕ ਅਨੁਮਾਨ ਨਹੀਂ ਲਾ
ਸਕਦੇ, ਪਰ ਆਵਾਰਾ' ਇਹ ਜਾਣਦਾ ਹੈ।
"*ਹੁਣ ਮੈਂ ਆਪਣੇ ਚਾਰੇ ਪਾਸੇ, ਇਕ ਕਵੀ ਨੂੰ ਸਲਾਹੰਦੇ ਨੈਣਾਂ ਦਾ ਭੀੜ-ਭੜੱਕਾ ਨਹੀਂ ਵੇਖ ਰਿਹਾ, ਸਗੋਂ ਆਪਣੇ ਆਪ
ਨੂੰ ਉਹਨਾਂ ਛਲੀਆਂ ਵਾਲੇ ਸਡੌਲ ਡਹੁਲਿਆਂ ਦੇ ਵਿਚਕਾਰ ਖਲੋਤਾ ਹੋਇਆ ਅਨਭਵ ਕਰ ਰਿਹਾ ਹਾਂ, ਜਿਹੜੇ ਮੇਰੇ ਕੰਬਦੇ ਹਥਾਂ ਵਿਚ
ਫੜੇ ਇਸ ਬਗਾਵਤ ਦੇ ਝੰਡੇ ਨੂੰ ਸਦਾ ਲਹਿਰਾਉਂਦੇ ਰਖਣ ਵਾਸਤੇ ਫ਼ਰਕ ਰਹੇ ਨੇ।
ਤਾਰੀਖ਼ੀ ਸੂਝ ਵਾਲੇ ਸਮਾਲੋਚਕ ਇਸ ਕਵੀ ਦੀ ਵਡਿਆਈ ਨੂੰ ਜਾਣਦੇ ਹਨ।"
†"ਆਵਾਰੇ ਦਾ ਯਕੀਨ ਹੋ ਗਿਆ ਜਾਪਦਾ ਹੈ ਕਿ ਸਾਡਾ ਸੋਸ਼ਲਨਜ਼ਮ ਤਰਮੀਮਾਂ ਤੇ ਸੁਧਾਰਾਂ
ਦੀ ਥਾਂ ਹੁਣ ਬਗਾਵਤ ਦਾ ਲੋੜਵੰਦ ਹੈ..... ਇਕੱਲੇ ਇਕੱਲੇ ਸ਼ਖ਼ਜਾਂ ਦੇ ਦਿਲ ਕਈ ਬਹਿਲਾ ਲੈਂਦੇ ਹਨ, ਲਫ਼ਜ਼ਾਂ ਦੇ ਜਾਦੂ ਨਾਲ
ਕਈ ਇਕੱਲੇ ਇਕੱਲੇ ਦਿਲਾਂ ਨੂੰ ਸਰੂਰ ਵਿਚ ਆਉਂਦੇ ਹਨ - ਪਰ ਆਵਾਰਾ ਜੀ ਮੈਨੂੰ ਉਹਨਾਂ ਵਿਰਲੇ ਕਵੀਆਂ ਵਿਚ ਜਾਪਦੇ ਹਨ
ਜਿਨ੍ਹਾਂ ਦਾ ਜਾਦੂ ਲਫਜ਼ਾਂ ਦੀ ਗੋਦ ਵਿਚ ਨਹੀਂ, ਖ਼ਿਆਲਾਂ ਦੀ ਸਰਬ-ਸਾਂਝੀਵਾਲਤਾ ਵਿਚ ਹੁੰਦਾ ਹੈ।"
'ਆਵਾਰਾ ਉਹਨਾਂ ਕਵੀਆ' ਦੀ ਕਤਾਰ ਵਿਚ ਖਲੋਤਾ ਹੋਇਆ ਹੈ। ਜਿਨ੍ਹਾਂ ਕਵਿਤਾ ਬਾਰੇ ਪੁਰਾਤਨ ਅਕੀਦਾ ਗ਼ਲਤ
ਕਰ ਦਿਤਾ ਹੈ ਕਿ ਕਵਿਤਾ ਰਣ-ਭੂਮੀ ਵਿਚ ਰੰਗੀ ਹੁੰਦੀ। ਇਹ ਕਵੀ ਗੰਗੇ ਹੋ ਬਹਿਣ ਦੀ ਥਾਂ ਲੁਟੇ-ਲੋਕਾਂ ਦੀ ਨਿਤਾ-ਪੁਤ ਦੀ
ਜੰਗ ਵਿਚ ਆਪਣੀ ਕਵਿਤਾ ਨੂੰ ਹਥਿਆਰ ਬਣਾ ਕੇ ਵਰਤ ਰਹੇ ਹਨ।
_________________________________________________
ਭੂਮਕਾ ਬਗਾਵਤ ਤੀਜੀ ਐਡੀਸ਼ਨ
†ਗੁਰਬਖ਼ਸ਼ ਸਿੰਘ, ਪਰਵੇਸ਼ ਬਗਾਵਤ ਸਫਾ ੧੦