ਪੰਨਾ:ਇਨਕਲਾਬ ਦੀ ਰਾਹ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 *ਇਲੀਆ ਇਹਰਨਬਰਗ ਨੇ ਕਿਤੇ ਲਿਖਿਆ ਹੈ "ਅਸੀ ਕਲਾਕਾਰ ਜਿਹੜੇ ਸਮਿਆਂ ਤੀਕ ਅਕਾਸ਼ਾਂ ਨੂੰ ਚੁੰਮਣ ਵਾਲੀਆਂ ਅਮਰ ਇਮਾਰਤਾਂ ਦੇ ਉਸਰੀਏ ਹੁੰਦੇ ਹਾਂ; ਜੇ ਕਦੇ ਸਾਡੀ ਜਨਤਾ ਨੂੰ ਝੁਗੀਆਂ ਤੇ ਪਲ ਭਰ ਲਈ ਖਲੋਣ ਜੋਗੇ ਢਾਰਿਆਂ ਦੀ ਲੋੜ ਪੈ ਜਾਏ ਤਾਂ ਸਾਨੂੰ ਇਹਨਾਂ ਦੀ ਹੀ ਉਸਾਰੀ ਕਰਨੀ ਚਾਹੀਦੀ ਹੈ, ਅਵਾਰਾ' ਦੀ ਕਵਿਤਾ ਉਪਰਲੀ ਕਿਸਮ ਦੀ ਹੈ, ਇਹਨੂੰ ਮਨੁਖ ਦੀ ਆਜ਼ਾਦੀ ਲਈ ਕੀਤੇ ਜਤਨਾਂ ਦੇ ਅਮਰ ਦਸਤਾਵੀਜ਼ਾਂ ਵਿਚ ਥਾਂ ਮਿਲੇਗੀ।

ਆਵਾਰਾ ਸਾਡੇ ਸਮਾਜ ਦੀ ਅਸਲੀਅਤ ਜਾਣ ਗਿਆ ਹੈ। ਉਹ ਇਹਦੇ ਬਾਰੇ ਕੋਈ ਭੁਲੇਖੇ ਨਹੀਂ ਪਾਲਦਾ।

"ਦੌਲਤ, ਤੇ ਦੌਲਤ ਕਮਾਣ ਦੇ ਵਸੀਲਿਆਂ ਦੀ ਵੰਡ ਸਾਂਵੀਂ ਨਹੀਂ। ਲੱਖਾਂ ਬੱਚੇ ਟੁਕੜਿਆਂ ਨੂੰ ਸਹਿਕ ਸਹਿਕ ਕੇ, ਬੇ-ਸ਼ੁਮਾਰ ਭੁੱਖਾਂ ਤੇ ਫ਼ਾਕਿਆਂ ਚੋਂ ਲੰਘ ਕੇ ਸੁਕੇ ਤਾਪੇ ਢਿੱਡਾਂ ਤੋਂ ਪਰੇ ਇਕ ਅਧ ਰਜ ਮਸਤੀ ਨਾਲ ਆਫ਼ਰ ਕੇ ਪਾਟਣ ਵਾਲੀ ਹੋਈ ਹੋਈ ਗੋਗੜ ਦਿਸਦੀ ਹੈ ਤੇ ਇਹਨਾਂ ਫ਼ਾਕਾ-ਮਸਤਾਂ ਦੀ ਪਕੜ ਤੋਂ ਸੁਰਖੱਯਤ ਰਹਿਣ ਵਾਸਤੇ ਇਹਨਾਂ ਗੋਗੜਾਂ ਨੇ ਆਪਣੇ ਆਲੇ-ਦੁਆਲੇ ਪੂਜਯ ਪੁਸਤਕਾਂ ਵਿਚੋਂ ਚੁਣੀਆਂ ਹੋਈਆਂ ਇਹਨਾਂ ਸਤਰਾਂ ਦੀ "ਕਦੇ-ਨਾ-ਟੁਟਣ-ਵਾਲੀ ਇਕ ਫ਼ਸੀਲ ਉਸਾਰੀ ਹੋਈ ਹੈ ਕਿ ਗਰੀਬਾਂ ਉਤੇ ਰੱਬ ਦੀ ਮਿਹਰ ਵਧੇਰੀ ਹੁੰਦੀ ਹੈ। ਇਹ ਗੈਰ-ਕੁਦਰਤੀ ਅਵਸਥਾ ਸਦੀਆਂ ਤੋਂ ਕਾਇਮ ਹੈ।

ਤੇ ਇਹ ਜਾਣਨ ਬਾਅਦ ਮਾਯੂਸ ਹੋ ਕੇ ਉਸਨੇ ਆਪਣੀ ਕਵਿਤਾ ਨੂੰ ਸੁਫਨੇ ਲੈਣ ਦਾ ਵਸੀਲਾ ਨਹੀਂ ਬਣਾ ਲਿਆ, ਸਗੋਂ ਏਸ ਦਸ਼ਾ ਦੇ ਖ਼ਿਲਾਫ਼ ਬਗਾਵਤ ਲਈ ਆਪਣੀ ਕਲਾ ਨੂੰ ਵਰਤ ਰਿਹਾ ਹੈ। ਉਹ ਕਹਿੰਦਾ ਹੈ "ਇਸ ਨਾਚ (ਜ਼ਿੰਦਗੀ ਦੇ ਨਾਚ) ਦੇ ਬੇ-ਸਵਾਦ-ਪਲ ਵਲ ਆਪਣੇ ਦੇਸ਼ ਦੀ ਜਨਤਾ ਦਾ ਧਿਆਨ ਦਿਵਾਣ ਦਾ ਜਤਨ ਮੇਰੀ ਕਵਿਤਾ


  • ilya Irnberg-ਸੋਵੀਅਟ ਰੂਸ ਦਾ ਇਕ ਵਡਾ ਕਲਾਕਾਰ

ਭੁਮਕਾ 'ਮੈਂ ਬਾਗੀ ਹਾਂ।' ਸਫ਼ਾ ੧੨