ਹੈ।" ਪਰ "ਅਵਾਰਾ ਸਿਰਫ ਜਨਤਾ ਦੀਆਂ ਅੱਖਾਂ ਹੀ ਇਧਰ ਨਹੀਂ ਮੋੜ ਰਿਹਾ ਸਗੋਂ ਰਾਹ ਵੀ ਦਸ ਰਿਹਾ ਹੈ।
"ਇਹ ਜ਼ੰਜੀਰ ਗੁਲਾਮੀ ਦਾ ਗਹਿਣਾ,
ਰੱਬ ਰੱਬ ਕਰਿਆਂ ਤਾਂ ਨਹੀਂ ਲਹਿਣਾ।
ਹੁਜਕਾ ਮਾਰ ਕਚੀਚੀ ਵਟ ਕੇ,
ਟੋਟੇ ਕਰ ਦੇ ਦੋ।
ਪੁਜਾਰੀ! ਮੰਦਰ ਦੇ ਦਰ ਢੋਅ।" ਸਫ਼ਾ ੫੭
ਆਪਣੇ ਦੇਸ਼ ਬਾਰੇ ਬਹੁਤ ਸਾਰੇ ਕਵੀਆਂ ਦਾ ਰਵੱਈਆ ਉਸ ਤਰ੍ਹਾਂ ਦਾ ਹੁੰਦਾ ਹੈ ਜਿਸ ਤਰਾਂ ਕਈ ਛੋਟੇ ਬਚਿਆਂ ਦਾ ਆਪਣੇ
ਪਿਓ ਦੀ ਵਡਿਆਈ ਬਾਰੇ ਹੁੰਦਾ ਹੈ। ਇਹ ਸਾਰੇ ਕਵੀ ਆਪਣੇ ਦੇਸ਼ ਦੀ ਸ਼ਾਨ ਬਾਰੇ ਬੜੇ ਭਰਮ ਪਾਲਦੇ ਹਨ, ਕੰਮ-ਅਜ਼-ਕੰਮ
ਆਪਣੀ ਕਵਿਤਾ ਵਿਚ ਜ਼ਰੂਰ ਉਹ ਸੋਨੇ ਦੀ ਚਿੜੀ' ਬਾਰੇ ਜਾਂਦੇ ਹਨ, ਸੁਨਹਿਰੀ ਖੇਤਾਂ ਬਾਰੇ ਗਾਂਦੇ ਹਨ, ਦੁਧ ਦੀਆਂ ਨਦੀਆਂ ਬਾਰੇ
ਜਾਂਦੇ ਹਨ, ਉਚੀਆਂ ਚੋਟੀਆਂ ਬਾਰੇ ਜਾਂਦੇ ਹਨ ਪਰ ਫੌਲਾਦੀ ਪਿੰਜਰਿਆਂ ਬਾਰੇ ਨਹੀਂ, ਖੇਤ ਬੀਜਣ ਕੱਟਣ ਵਾਲਿਆਂ ਦੀ ਭੁਖ ਬਾਰੇ
ਨਹੀਂ, ਵਗਦੀਆਂ ਨਦੀਆਂ ਦੁਆਲੇ ਸਿੱਪੀ ਦੁਧ ਖੁਣੋ ਸਹਿਕ ਮਰਦੇ ਬਚਿਆਂ ਬਾਰੇ ਨਹੀਂ, ਉਚੀਆਂ ਚੋਟੀਆਂ ਦੇ ਪੈਰਾਂ ਵਿਚ ਪਰਾਤਨਤਾ
ਦੀਆਂ ਖੱਡਾਂ ਬਾਰੇ ਨਹੀਂ। ਅਵਾਰੇ ਦਾ ਦੇਸ਼-ਪਿਆਰ ਉਹਨੂੰ ਅਸਲੀਅਤ ਤੋਂ ਅਖਾਂ ਮੀਚਣ ਨਹੀਂ ਦੇਂਦਾ।
*"ਸੋਨਾ ਉਗਲੇ ਤੇਰੀ ਧਰਤੀ।
ਘਰ ਤੇਰੇ ਵਿਚ ਭੁੱਖ-ਨੰਗ ਵਰਤੀ।
ਪੰਘਰਿਆ ਸੋਨਾ ਆਡੀਂ ਵਗਦਾ।
ਫਿਰ ਵੀ ਏਥੇ ਫਲ ਨਹੀਂ ਲਗਦਾ।"
'ਬਗਾਵਤ'
ਮਾਲੀ ਨੂੰ ਵਿਚੋਂ।