ਨੂੰ ਐਵੇਂ 'ਮਾਯਾ' ਹੀ ਜਾਣ ਕੇ ਕਿਸੇ ਭੁਲੇਖੇ ਵਲ ਹੀ ਅੱਖਾਂ ਚਾਈ ਰਖਦੇ ਹਨ।
"ਮੌਤ-ਮਰ ਜਾਣਾ-ਮੂਲ, ਜੀਵਨ ਲਾਹ।
ਸੁਪਨਿਆਂ ਉਤੇ ਜ਼ਿੰਦਗੀ ਦਾ ਨਿਬਾਹ!"
ਸਫ਼ਾ ੧੦੩
ਸਮਾਜ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਪਹਿਲੋਂ ਮਨਖੀ-ਜ਼ਿੰਦਗੀ ਦੀ ਮਹੱਤਤਾ ਦਾ ਸੰਦੇਸ਼ ਦਿਤਾ ਜਾਇ।
"ਤੈਨੂੰ ਉਪਜਾ ਕੇ ਮਾਣ ਕਰਦੈ ਰੱਬ।
ਨਾ ਤੂੰ ਪਾਪਾਂ ਦੀ ਪੰਡ, ਨਾ ਤੂੰ ਗੁਨਾਹ!"
ਸਫਾ ੧੦੫
"ਤੂੰ ਜਿਉਂਦਾ ਨਾਪ ਹੈਂ ਈਸ਼ਵਰ ਦੀ,
ਚੰਗਿਆਈ ਤੇ ਮੰਦਿਆਈ ਦਾ।
ਤੂੰ ਮੰਦਾ ਹੈਂ ਤਾਂ ਰੱਬ ਮੰਦਾ,
ਤੂੰ ਚੰਗਾ, ਫੇਰ ਖ਼ੁਦਾ ਚੰਗਾ।
ਇਹ ਦਿਸਦੀ ਦੁਨੀਆ ਖੇਤੀ ਹੈ,
ਤੇਰੇ ਕਿਆਸੀ ਸ੍ਵਰਗਾਂ-ਨਰਕਾਂ ਦੀ।
ਜੇ ਚੰਗਾ ਫਲ ਕੋਈ ਮੰਗਦਾ ਏਂ,
ਏਥੇ ਕੋਈ ਬੂਟਾ ਲਾ ਚੰਗਾ।
ਸਫ਼ਾ ੯੩
ਇਹ ਸਮਝਦੈ ਕਿ ਕਿਸੇ ਸਾਜ਼ ਦੀ ਆਵਾਜ਼ ਹਾਂ ਮੈਂ,
ਭੁਲ ਗਿਐ ਇਹਨੂੰ ਕਿ ਆਪੇ ਹੀ ਖ਼ੁਦਾ-ਸਾਜ਼ ਹਾਂ ਮੈਂ।,
ਸਫ਼ਾ ੮੫
ਜਨਤਾ ਨੂੰ ਨਿੱਜੀ ਤੇ ਜਮਾਤੀ ਲਾਭਾਂ ਲਈ ਕੁਰਾਹੇ ਪਾਈ ਰਖਣ ਵਾਲਿਆਂ ਦੇ ਹਥ ਵਿਚ ਵੱਖ ਤੇ ਮਜ਼੍ਹਬ ਬੜੇ ਵਡੇ
ਹਥਿਆਰ ਹਨ। ਨਿਆਸਰੀ ਜਨਤਾ ਨੂੰ ਕਈ ਵਾਰੀ ਇਹ ਬੜਾ ਵਡਾ ਆਸਰਾ ਵੀ ਜਾਪਦੇ