ਪੰਨਾ:ਇਨਕਲਾਬ ਦੀ ਰਾਹ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਹਨ। ਪਰ 'ਅਵਾਰਾ, ਜਨਤਾ ਲਈ ਇਸ ਧੋਖੇ ਦੀ, ਇਸ ਮਿਰਗਜਲੀ ਦੀ ਅਸਲੀਅਤ ਨੂੰ ਉਘੇੜਦਾ ਹੈ। ਇਹ ਉਹਦੀ ਕਵਿਤਾ ਦਾ ਵਿਸ਼ੇਸ਼ ਅੰਗ ਹੈ।

ਰੱਬ ਤੇ ਮਜ਼੍ਹਬ ਬਾਰੇ ਲਿਖਦਿਆਂ ਉਹਦਾ ਢੰਗ ਕਿਸਾਨਾਂ ਤੇ ਮਜ਼ਦੂਰਾਂ ਦੇ ਦਿਲਾਂ ਵਿਚ ਰਾਹ ਕਰਨ ਲਈ ਐਨ ਢੁਕਵਾਂ ਹੈ। ਉਹ ਉਹਨਾਂ ਦੀ ਹੀ ਪੱਧਰ ਤੋਂ ਰੱਬ ਤੇ ਮਜ਼੍ਹਬ ਬਾਰੇ ਲਿਖਦਾ ਰਿਹਾ ਹੈ। ਉਹਦੀ ਕਲਾ ਏਥੇ ਉਹਦੀ ਕਲਾ-ਹੀਨਤਾ ਵਿਚ ਹੀ ਹੈ। ਉਹ ਭਾਵੇਂ ਇਹ ਨਹੀਂ ਮੰਨਦਾ ਕਿ ਜ਼ਾਤੀ ਰੱਬ ਵਰਗੀ ਕੋਈ ਸ਼ੈ ਹੋ ਸਕਦੀ ਹੈ।

ਪਰ ਕਿਨ੍ਹੂੰ ਕਹਿਨਾਂ ਪਿਆਂ ਮੈਂ ਵੀ?

ਖ਼ੁਦਾ ਨੂੰ ਕਹਿਨਾਂ?

ਇਕ ਕਿਆਸੀ ਹੋਈ ਹਸਤੀ ਨੂੰ?

ਖ਼ਿਲਾਂ ਨੂੰ ਕਹਿਨਾਂ?

ਸਫ਼ਾ ੮੪

ਪਰ ਉਹ ਅਜ ਤਕ ਇਕ ਜ਼ਾਤੀ ਰੱਬ ਮਿਥ ਕੇ ਉਹਨੂੰ ਸੰਬੋਧਨ ਕਰਦਾ ਰਿਹਾ ਹੈ ਕਿਉਂ ਕਿ ਜਨਤਾ ਉਹਨੂੰ ਇੰਝ ਮਿਥਦੀ ਹੈ। ਉਹ ਇਹਨਾਂ ਕਵਿਤਾਵਾਂ ਵਿਚ ਹੁਨਰ-ਮੰਦ-ਠਰ੍ਹੰਮਾ ਨਹੀਂ ਵਰਤਦਾ, ਕਿਉਂ ਕਿ ਜਿਨ੍ਹਾਂ ਨੂੰ ਉਹ ਸੁਣਾਣਾ ਚਾਹੁੰਦਾ ਹੈ ਉਹਨਾਂ ਦੇ ਕੰਨਾਂ ਨੂੰ ਇਸ ਹੁਨਰਮੰਦ-ਠਰ੍ਹੰਮੇ ਦੀ ਗੇਝ ਨਹੀਂ।

ਉਹ ਰੱਬ ਬਾਰੇ ਲਿਖੀਆਂ ਆਪਣੀਆਂ ਕਵਿਤਾਵਾਂ ਦਾ ਗੁਝਾ ਮੰਤਵ ਇਹਨਾਂ ਸੱਤਰਾਂ ਵਿਚ ਸਪਸ਼ਟ ਕਰਦਾ ਹੈ:-

ਮੈਂ ਤਾਂ ਪਜ ਪਾ ਪਾ ਕੇ ਇਨਸਾਨ-ਭਰਾ ਨੂੰ ਕਹਿਨਾਂ।

ਪਿਆਰ ਦੇ ਜਜ਼ਬਿਆਂ ਨੂੰ ਜਦੋਂ ਕਦੇ ਉਹ ਆਪਣੀ ਕਵਿਤਾ ਵਿਚ ਪ੍ਰਗਟ ਕਰਦਾ ਹੈ, ਤਾਂ ਵੀ ਸਮਾਜ ਦੇ ਬੰਧਨ, ਗ਼ਲਤ ਨਜ਼ਾਮ ਵਿਚ ਘੜੀਆਂ ਤਾਜ਼ੀਰਾਂ ਦਾ ਅਸਰ ਉਹਦੀ ਕਵਿਤਾ ਦੇ ਆਲੇ ਦੁਆਲੇ ਵਿਚ ਹੁੰਦੇ ਹਨ। ਪਰ ਉਹ ਹੋਰਨਾਂ ਕਵੀਆਂ ਵਾਂਗ ਇਹਨਾਂ ਜ਼ੰਜੀਰਾਂ ਨਾਲ

੧੩