ਪੰਨਾ:ਇਨਕਲਾਬ ਦੀ ਰਾਹ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਘੋਲ ਕਰਨ ਵਿਚ ਹੀ ਆਪਣੇ ਡੌਲਿਆਂ ਨੂੰ ਖਲੀਆਂ ਨਹੀਂ ਪਾ ਲੈਂਦਾ, ਕਿਉਂਕਿ ਉਹ ਜਾਣਦਾ ਹੈ, ਕਿ ਇਹ ਮੂਲ ਬੀਮਾਰੀ ਨਹੀਂ,

ਬੀਮਾਰੀ ਦੇ ਚਿੰਨ੍ਹ ਹਨ। ਇਹਨਾਂ ਨਾਲ ਉਹ ਫਿਲਹਾਲ ਇਕ ਸਮਝੌਤਾ ਜਿਹਾ ਕਰ ਲੈਂਦਾ ਹੈ, ਤੇ ਇਹਨਾਂ ਨੂੰ ਕਦੇ ਕਦਾਈਂ ਗਾਉਂਦਾ

ਹੈ, ਜਦੋਂ ਕਿਸੇ ਪਲ ਇਹਨਾਂ ਦੀਆਂ ਕੁੜੀਆਂ ਨੂੰ ਪਰ੍ਹਾਂ ਕੀਤੇ ਬਿਨਾਂ ਵਡੇਰੀਆਂ ਜ਼ੰਜੀਰਾਂ ਤਕ ਹਥ ਨਹੀਂ ਅਪੜਦਾ ਜਾਪਦਾ।

ਇਨਕਲਾਬੀ ਕਵਿਤਾ ਲਈ ਜ਼ਰੂਰੀ ਹੈ ਕਿ ਉਹ ਮਨੁੱਖ ਦਾ ਆਪਣੇ ਆਪ ਵਿਚ ਵਿਸ਼ਵਾਸ ਵਧਾਏ, ਭਲੈਖਿਆਂ ਦੇ ਘੁਸਮੁਸੇ

ਨੂੰ ਹਟਾ ਕੇ, ਭਰਮਾ ਦੀਆਂ ਟਾਹਣੀਆਂ ਵਗਾਹ ਕੇ ਕੁਝ ਦੇਰ ਲਈ ਨਿਰਾਸ਼ਾ ਵੀ ਖੁਹ ਦੇਵੇ, ਤੇ ਫੇਰ ਏਸ ਨਿਰਾਸ਼ਾ ਦੀ ਖੁਹ ਵਿਚੋਂ

ਕਿਸੇ ਆਸ਼ਾ-ਵਾਦੀ ਵਤੀਰੇ ਨੂੰ ਜਨਮ ਦੇਵੇ ( ਏਸ ਆਸ਼ਾਵਾਦੀ ਵਤੀਰੇ ਦਾ ਚੰਨ ਇਨਕਲਾਬ ਦੇ ਸੂਰਜ ਤੋਂ ਚਾਨਣ ਲੈਂਦਾ ਹੈ।

'ਆਵਾਰਾ' ਦੀ ਕਵਿਤਾ ਏਸ ਕਸੌਟੀ ਤੇ ਪੂਰੀ ਉਤਰਦੀ ਹੈ 1 ਉਹਦੀ ਕਵਿਤਾ ਦਾ ਰੂਪ, ਰਾਗ ਤਾਲ ਵਿਚ ਪੂਰਣ, ਠੇਠ ਲਫ਼ਜ਼ ਤੇ

ਜ਼ੋਰਦਾਰ ਕਾਵਯਮਈ-ਬਣਤਰਾਂ-ਜੜਿਆ-ਲੋਕ-ਕਵੀ ਲਈ ਅਤਿ ਢੁਕਵਾਂ ਹੈ।

ਉਹ ਹਰ ਪੁਰਾਣੀ ਗਲਤ ਕੀਮਤ ਨੂੰ ਵੰਗਾਰਦਾ ਹੈ, ਚਾਹੇ ਉਹ ਕਿੰਨੀ 'ਮਤਬਰਕ' ਕਿਉਂ ਨਾ ਹੋਵੇ; ਆਰਥਕ ਨਜ਼ਾਮ ਦੀ

ਸੂਝ ਉਹਦੀ ਕਵਿਤਾ ਵਿੱਚੋਂ ਲਭਦੀ ਹੈ ਤੇ ਵਧ ਰਹੀ ਹੈ; ਉਹ ਕਲਪਨਾ ਦੇ ਬੱਦਲਾਂ ਦੇ ਰਮਣੀਕ ਰੰਗਾਂ, ਉਹਨਾਂ ਦੀ ਫੁਹਾਰ ਦੇ ਨਿੰਮ੍ਹੇ

ਨਿੱਘੇ ਸੰਗੀਤ ਵਿਚ ਮਸਤ ਨਹੀਂ ਰਹਿੰਦਾ, ਉਹ ਅਸਲੀਅਤ ਦੀ ਗਰਜ ਨੂੰ ਸਣਦਾ ਹੈ, ਤੇ ਲੋਕਾਂ ਨੂੰ ਸੁਣਾਂਦਾ ਹੈ। ਅਗਾਂਹ-ਵਧੂ

ਤਬਕੇ ਦੀਆਂ ਅੱਖਾਂ ਏਸ ਲੋਕ ਸਿਤਾਰੇ ਵਲ ਜੁੜੀਆਂ ਹੋਈਆਂ ਹਨ।


ਪ੍ਰੀਤ-ਨਗਰ

੮-੧-੪੪

ਨਵਤੇਜ

੧੪