ਪੰਨਾ:ਇਨਕਲਾਬ ਦੀ ਰਾਹ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿਰ ਤੋਂ ਕਹਿੰਦਾ ਰਿਹਾਂ;

ਹਥ ਬੰਨ੍ਹ ਕੇ ਤਨੂ ਨਰਮ ਜਹੀਆਂ!

ਅਜ ਮੈਂ ਕੁਝ ਗਰਮ ਹਾਂ,

ਆਖਾਂਗਾ ਵੀ ਕੁਝ ਗਰਮ ਜਹੀਆਂ!


੨.




ਕਿਹੜੇ ਕੰਮ ਰੁਝਿਆ ਏਂ?

ਗਊਆਂ ਨੂੰ ਚਰਾਨਾਂ ਏਂ ਪਿਆ?

ਬੈਠਾ ਏਂ ਸਖੀਆਂ ਦੇ ਵਿਚ?

ਰਾਸ ਰਚਾਨਾਂ ਏਂ ਪਿਆ?

ਲੇਖ ਲਿਖਨੈਂ ਪਿਆ?

ਇਲਹਾਮ ਸੁਣਾਨਾਂ ਏਂ ਪਿਆ?

ਠੇਕਾ ਕੋਈ ਲੈ ਲਿਆ ਈ?

ਟੈਂਕ ਬਣਾਨਾਂ ਏਂ ਪਿਆ?


ਸਾਡੇ ਸੀਨੇ ਉਹ ਲਗੀ ਏ,

ਜੋ ਨਹੀਂ ਬੁਝਦੀ ਏ।

ਤੈਨੂੰ ਪੰਘੂੜਿਆਂ ਤੇ,

ਨੀਂਦ ਪਈ ਸੁਝਦੀ ਏ?

੧੬