ਪੰਨਾ:ਇਨਕਲਾਬ ਦੀ ਰਾਹ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


‘ਪ੍ਰੀਤ ਦੇ ਢਿੱਡ 'ਚ ਛੁਰਾ,

'ਸਭਿਅਤਾ' ਦੇ ਸਿਰ ਵਿਚ ਡਾਂਗ।

'ਸੱਚ' ਦਿਸਦਾ ਨਹੀਂ,

ਹੈ ਚਾਰ ਤਰਫ਼ ਸ੍ਵਾਂਗ ਹੀ ਸ੍ਵਾਂਗ।


ਮਥੇ ਮਹਿਰਾਬ ਹੈ,

ਹਥ ਗੁਟਕਾ ਹੈ, ਗਲ ਮਾਲਾ ਹੈ।

ਸ਼ਕਲ ਬੀਬੀ ਹੈ,

ਅਮਲ ਤਕੋ ਤੇ ਸ਼ਾਹ-ਕਾਲਾ ਹੈ।


੫.




ਉੱਜੜੇ ਸ਼ਹਿਰ ਕਿਤੇ,

ਲਾਸ਼ਾਂ ਦੇ ਅੰਬਾਰ ਕਿਤੇ,

ਜ਼ਖ਼ਮੀਂ ਲੁਛਦੇ ਨੇ ਕਿਤੇ,

ਤੜਫ਼ਦੇ ਬੀਮਾਰ ਕਿਤੇ।

ਸ਼ੋਹਲੇ ਉਠਦੇ ਨੇ ਕਿਤੋਂ,

ਵਸਦੇ ਨੇ ਅੰਗਿਆਰ ਕਿਤੇ।

ਛੱਤ ਡਿਗਦੀ ਏ ਕਿਤੇ,

ਫਟਦੀ ਏ ਦੀਵਾਰ ਕਿਤੇ।

੧੮