ਪੰਨਾ:ਇਨਕਲਾਬ ਦੀ ਰਾਹ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਤੇਰੀ ਕਿਰਤ ਏ,

ਜਿਸ ਤੇ ਪਿਆ ਇਤਰਾਨਾ ਏ ?

ਤੋਬਾ ! ਇਹ ਦੁਨੀਆ ਏ,

ਯਾ ਕੋਈ ਜ਼ਬਹ-ਖ਼ਾਨਾ ਏ ?


੬.


ਜ਼ੁਲਮ ਨੂੰ, ਪਾਪ ਨੂੰ,

ਅਨਿਆਂ ਨੂੰ ਏਨੀ ਲੰਮੀ ਡੋਰ ?

ਹੋਣ ਦਿੱਤਾ ਗਿਆ ਏ,

ਜ਼ੋਰ ਨੂੰ ਏਨਾਂ ਮੂੰਹ-ਜ਼ੋਰ ?

ਹੋ ਗਿਐ ਨਕਸ਼ਾ ਹੀ, ਹਾਇ,

ਦੁਨੀਆ ਦਾ ਕੁਝ ਹੋਰ ਦਾ ਹੋਰ ।

ਦਿਲ ਇਹ ਪੁਛਦਾ ਏ,

"ਕਿਧਰ ਲੈ ਗਏ ਨੇ ਰੱਬ ਨੂੰ ਚੋਰ ?"


ਜ਼ੁਲਮ ਸਹਿੰਦੇ ਹਾਂ ਪਏ,

ਚਿਰ ਤੋਂ ਖ਼ਸਮ-ਮੋਇਆਂ ਵਾਂਗ ।

ਤੂੰ ਤਾਂ ਹੈਂ ਸਾਡੇ ਲਈ,

ਹੋਇਆ ਵੀ ਨਾ ਹੋਇਆਂ ਵਾਂਗ।


੧੯.