ਪੰਨਾ:ਇਨਕਲਾਬ ਦੀ ਰਾਹ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੭.


ਜ਼ੁਲਮ ਦੀ ਧਾੜ ਨੂੰ,

ਸਕਦਾ ਜੇ ਨ ਸੈਂ ਬੰਨਾ ਪਾ ।

ਜਬਰ ਹੱਥੋਂ ਜੇ ਨਹੀਂ,

ਦੁਖੀਆਂ ਨੂੰ ਸਕਦਾ ਸੈਂ ਛੁਡਾ ।

ਜੇ ਤੂੰ ਪ੍ਰਬੰਧ ਦੀ ਕਿਰਿਆ,

ਨਹੀਂ ਸਕਦਾ ਸੈਂ ਨਿਭਾ ।

ਕਿਹੜੇ ਭੜੂਏ ਨੇ ਕਿਹਾ ਸਈ,

ਇਹ ਸਿਆਪੇ ਗਲ ਪਾ ?


ਰਚ ਕੇ ਸੰਸਾਰ,

ਜੇ ਇਉਂ ਮਸ਼ਟ ਮਾਰ ਬਹਿਣਾ ਸਈ ।

ਪਹਿਲੇ ਵਾਂਗਰ ਹੀ

ਨਿਰਾਕਾਰ ਟਿਕਾ ਰਹਿਣਾ ਸਈ ।


੮.


ਅੱਤ ਹੋ ਚੁਕੀ ਏ,

ਠੰਡਾ ਤਾਂ ਪਿਆ ਕੜ੍ਹਦਾ ਨਹੀਂ ?

ਜ਼ੁਲਮ ਨੂੰ ਗ਼ਜ਼ਬ ਤੇਰਾ,

ਗਿੱਚੀਓਂ ਕਿਉਂ ਫੜਦਾ ਨਹੀਂ ?


੨੦