ਪੰਨਾ:ਇਨਕਲਾਬ ਦੀ ਰਾਹ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਤੇ ਚੜ੍ਹਦਾ ਈ ਰੋਹ,

ਡਾਢੇ ਤੇ ਕਿਉਂ ਚੜ੍ਹਦਾ ਨਹੀਂ?

ਸੱਚਾ ਏਂ, ਸੜਦੀ ਏ ਦੁਨੀਆ,

ਤੇਰਾ ਕੁਝ ਸੜਦਾ ਨਹੀਂ।


ਸੰਨ੍ਹ ਤੇ ਚੋਰ ਨਹੀਂ?

ਮੌਕੇ ਤੇ ਕਾਤਿਲ ਨਹੀਂ ਏ?

ਕਿਉਂ ਨਹੀਂ ਫੜਦਾ?

ਤੇਰਾ ਵਸ ਨਹੀਂ ਜਾਂ ਦਿਲ ਨਹੀਂ ਏ?

੯.




ਕੱਛਾ ਲਾਂਹਦੇ ਨੂੰ ਸਜ਼ਾ,

ਬੰਬ ਵਰ੍ਹਾਂਦੇ ਨੂੰ ਮਾਫ਼।

ਰੋਜ਼ਾ ਭੁਲਦੇ ਤੇ ਵਬਾ,

ਖ਼ੂਨ ਵਹਾਂਦੇ ਨੂੰ ਮਾਫ਼।

ਪਾਠ ਖੁੰਝਦੇ ਤੇ ਸਿਤਮ,

ਸ਼ਹਿਰ ਉਡਾਂਦੇ ਨੂੰ ਮਾਫ਼।

ਜੰਞੂ ਲਾਂਹਦੇ ਤੇ ਗ਼ਜਬ,

ਅੱਗਾਂ ਲਗਾਂਦੇ ਨੂੰ ਮਾਫ਼।

੨੧