ਪੰਨਾ:ਇਨਕਲਾਬ ਦੀ ਰਾਹ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਮਈਆਰ ਨਿਰਾਲੇ,

ਤੇਰੇ ਪੁੰਨ ਪਾਪ ਅਜੀਬ।

ਪਰ ਅਜਬ ਇਹਦੇ 'ਚ ਕੀ,

ਜਦ ਕਿ ਹੈਂ ਤੂੰ ਆਪ ਅਜੀਬ।


੧੦ਹੋਵੇਂ ਜੇ ਸਾਡੀ ਤਰਾਂ,

ਤੂੰ ਵੀ ਬਾਲ-ਬੱਚੇ-ਦਾਰ।

ਜੁੜਿਆ ਹੋਂਦਾ ਜੇ,

ਤੇਰੇ ਗਿਰਦ ਵੀ ਖਿੜਿਆ ਪਰਵਾਰ।

ਓਸ ਦੇ ਰਹਿਣ ਨੂੰ,

ਹੋਂਦਾ ਕੋਈ ਸੋਹਣਾ ਘਰ ਬਾਰ।

ਜਿਸ ਦੀਆਂ ਇਟਾਂ ਦੇ ਨਾਲ,

ਹੋਂਦਾ ਤੇਰਾ ਰਜਵਾਂ ਪਿਆਰ।


ਬੰਬ ਵਰ੍ਹ ਪੈਂਦੇ,

ਤੇ ਸੁਤਿਆਂ ਤੇ ਹੀ ਛਤ ਬਹਿ ਜਾਂਦਾ।

ਕਹੁ ਧਰਮ ਨਾਲ,

ਕੀ ਸਾਬਤ ਤੇਰਾ ਦਿਲ ਰਹਿ ਜਾਂਦਾ?

੨੨