ਪੰਨਾ:ਇਨਕਲਾਬ ਦੀ ਰਾਹ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੧੧.

ਤੂੰ ਵੀ ਭੋਂ ਆਪਣੀ ਜੇ,
ਹਡ ਤੋੜ ਕੇ ਵਾਹੀ ਹੋਂਦੀ ।
ਕੱਕਰੀਂ ਠਰ ਕੇ,
ਸੁਹਾਗੀ ਤੇ ਕਰਾਹੀ ਹੋਂਦੀ ।
ਸਿਕਦਿਆਂ ਪੱਕੀ ਫ਼ਸਲ
ਧੁੱਪਾਂ 'ਚ ਗਾਹੀ ਹੋਂਦੀ ।
ਫਿਰ ਤੇਰੇ ਤਕਦਿਆਂ,
ਅੱਗ ਨਾਲ ਤਬਾਹੀ ਹੋਂਦੀ ।

ਗ਼ਜ਼ਬ ਚੜ੍ਹਦੋ ਈ ਕਿ ਨਾ ?
ਝੋਲਦੋਂ ਤੂਫ਼ਾਨ ਕਿ ਨਾ ?
ਪੁਛਦਿਆਂ ਤੈਥੋਂ,
ਡੇਰਾ ਡੋਲਦਾ ਈਮਾਨ ਕਿ ਨਾ ?

੧੨.

ਲਿੱਸਿਆਂ ਵਾਸਤੇ ਤਾਂ,
ਬਣ ਗਿਆ ਏਂ 'ਨਾਢੂ ਖ਼ਾਨ'।
'ਕਰਨ-ਕਾਰਨ', 'ਪਰੀ-ਪੂਰਨ'
ਤੇ 'ਸ੍ਰਵ-ਸ਼ਕਤੀਮਾਨ' ।

੨੩