ਪੰਨਾ:ਇਨਕਲਾਬ ਦੀ ਰਾਹ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਡ ਗਿਆ ਰੋਹਬ ਤੇਰਾ,

ਰਹਿ ਗਿਆ ਬਸ ਨਾਮ ਹੀ ਨਾਮ।

ਸ਼ੇਰ ਲਿਸਿਆਂ ਤੇ ਹੈਂ,ਪਰ

ਡਾਢਿਆਂ ਲਈ 'ਗੰਗਾ-ਰਾਮ'।

੧੪.



ਅਸੀ ਹਸੀਏ ਵੀ ਤਾਂ,

ਦਸਨਾਂ ਏ ਸਾਨੂੰ ਕੁੰਭੀ ਨਰਕ।

ਘੂਰ ਕੇ ਕਹਿਨੈਂ "ਸਹੋ ਹਸ ਕੇ,

ਹਰਿਕ ਟੀਸ ਤੇ ਕਰਕ।"

ਆਹ ਜੇ ਭਰੀਏ ਤਾਂ ਕਹੇਂ,

"ਆਉਂਦਾ ਏ ਭਾਣੇ ਵਿਚ ਫਰਕ।"

ਸਾਡਾ ਤਾਂ ਕੀਤੈ ਇਨ੍ਹਾਂ,

ਭਗਤੀਆਂ ਨੇ ਬੇੜਾ ਗਰਕ।

ਪਾਪ ਵਡਾ ਹੈ,

ਤੇਰੀ ਜ਼ਾਤ ਦਾ ਆਸ਼ਕ ਹੋਣਾ।

ਬੁਧੂ ਹੋਣਾ ਹੈ,

ਤੇਰੇ ਭਗਤ, ਉਪਾਸ਼ਕ ਹੋਣਾ।

੨੫