ਪੰਨਾ:ਇਨਕਲਾਬ ਦੀ ਰਾਹ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਕਸ਼ਟ ਕੋਈ ਆਣ ਪਿਆ,

'ਆਕੇ, ਹਟਾਸਾਂ ਮੈਂ ਆਪ।

'ਜ਼ੁਲਮ ਦਾ ਜਗ ਤੋਂ

'ਖੁਰਾ-ਖੋਜ ਮਿਟਾਸਾਂ ਮੈਂ ਆਪ।'

ਸਾਨੂੰ ਤਾਂ ਹੀਣੇ ਜਹੇ

'ਭਗਤ' ਬਣਾ ਛਡਿਆ ਈ।

ਅਪਣਾ ਉਹ ਰਖਿਆ ਦਾ,

ਇਕਰਾਰ ਭੁਲਾ ਛਡਿਆ ਈ।

੧੭.



ਨਾ ਤੂੰ ਕੁਝ ਕੀਤਾ,

ਨਾ ਕੁਝ ਛਡਿਆ ਈ ਕਰਨੇ ਜੋਗੇ।

ਤੈਥੋਂ ਡਰ ਡਰ ਕੇ

ਸਦਾ ਹੋ ਗਏ ਡਰਨੇ ਜੋਗੇ।

ਤੇਰੀਆਂ ਜਰਦੇ,

ਬਣੇ ਸਭ ਦੀਆਂ ਕਰਨੇ ਜੋਗੇ।

ਸਜਦੇ ਕਰਦੇ ਬਣੇ,

ਸਿਰ ਚਰਨਾਂ ਤੇ ਧਰਨੇ ਜੋਗੇ।

੨੭