ਪੰਨਾ:ਇਨਕਲਾਬ ਦੀ ਰਾਹ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਤੂੰ ਉਸ ਪਾਰ ਹੀ ਲਾਇਆ,

ਤੇ ਨਾ ਇਸ ਪਾਰ ਰਹੇ।

ਤੇਰੀ ਹੀਖੀ ਤੇ ਅਸੀ,

ਠਿਲ੍ਹੇ ਤੇ ਵਿਚਕਾਰ ਰਹੇ।

੧੮.



ਉਜੜੇ ਫਿਰੀਏ,

ਤੇ ਤੈਨੂੰ ਸਜਦੇ ਵੀ ਕਰਦੇ ਰਹੀਏ,

ਮਾਰ ਵੀ ਖਾਈਏ,

ਤੈਨੂੰ ਚਟੀਆਂ ਵੀ ਭਰਦੇ ਰਹੀਏ।

ਪਾਠ ਵੀ ਕਰੀਏ,

ਤੇ ਅਣਿਆਈ ਵੀ ਮਰਦੇ ਰਹੀਏ।

ਸਹਿਮ ਭੁਖ ਦਾ ਵੀ ਰਹੇ,

ਤੈਥੋਂ ਵੀ ਡਰਦੇ ਰਹੀਏ।

ਰਾਸ ਸਾਨੂੰ ਨਹੀਂ,

ਤੇਰੇ 'ਜਹੇ ਅੰਦਾਜ਼ ਆਏ।

ਤੋਬਾ ਕੀਤੀ ਅਸਾਂ,

ਇਸ ਬੰਦਗੀ ਤੋਂ ਬਾਜ਼ ਆਏ।

੨੮