ਪੰਨਾ:ਇਨਕਲਾਬ ਦੀ ਰਾਹ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਰਦ ਦੇ ਖੁਲ੍ਹੇ ਅਕਾਸ਼ ਦੇ ਹੇਠਾਂ,

ਪੱਧਰਾਂ ਦੀ ਵਿਸ਼ਾਲ ਛਾਤੀ ਤੇ,

ਠਾਠਾਂ ਮਾਰੇਗੀ ਇਕ ਸੁਨਹਿਰੀ-ਨਹਿਰ,

ਜਿਸ ਚੋਂ ਵਗ ਕੇ ਲਖੂ ਖੂਹਾਂ ਖਾਲਾਂ,

ਚੁਮਦੀਆਂ ਉਹਨਾਂ ਸ਼ੁਭ-ਮੁਹਾਠਾਂ ਨੂੰ,

ਜਿਨ੍ਹਾਂ ਨੂੰ ਨਿਤ ਨਿਵਾਜਦੇ ਸ਼ਾਮੀਂ,

ਕਾਰਖ਼ਾਨੇ ਤੋਂ ਮੁੜ ਰਹੇ ਮਜ਼ਦੂਰ,

ਪੈਲੀਆਂ ਵਾਹ ਕੇ ਆਂਵਦੇ ਕਿਰਸਾਨ,

ਝਾੜ ਕੇ ਆਪਣੇ ਘੱਟੇ-ਲਿਬੜੇ ਪੈਰ,

ਘੱਟੇ-ਲਿਬੜੇ ਬਿਆਈਆਂ-ਪਾੜੇ ਪੈਰ।

੩੩