ਪੰਨਾ:ਇਨਕਲਾਬ ਦੀ ਰਾਹ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਜਰਮਨ ਦੀ ਨਾ ਸਾਨੂੰ,

ਜਾਪਾਨ ਬਣਨ ਦੀ ਲੋੜ ਏ।

ਪਰ ਸ੍ਵੈ-ਰਖਿਆ ਲਈ ਕਾਫ਼ੀ,

ਬਲਵਾਨ ਬਣਨ ਦੀ ਲੋੜ ਏ।


ਤੂੰ ਪਿੱਛੋਂ ਬਣੀਂ ਫ਼ਰਿਸ਼ਤਾ,

ਤੂੰ ਮਗਰੋਂ ਬਣ ਲਈਂ ਧਰਮੀ,

ਓ ਵੀਰਾ! ਤੈਨੂੰ ਪਹਿਲਾਂ,

ਇਨਸਾਨ ਬਣਨ ਦੀ ਲੋੜ ਏ।


ਜੇ ਰਬ ਚਾਂਹਦਾ ਏ ਹਰ ਕੋਈ,

ਉਹਨੂੰ ਸਮਝੇ ਤੇ ਸਤਕਾਰੇ।

ਇਕ ਗੁੰਝਲ ਦੀ ਥਾਂ ਉਸ ਨੂੰ,

ਆਸਾਨ ਬਣਨ ਦੀ ਲੋੜ ਏ।


ਸ਼ੈਤਾਨੀ ਅਮਲਾਂ ਵਾਲੇ,

ਬੰਦਿਆਂ ਦੇ ਹੁੰਦਿਆਂ ਸੁੰਦਿਆਂ,

ਸ਼ੈਤਾਨ ਨੂੰ ਅਜ ਕਲ੍ਹ, ਕਿਹੜੀ,

ਸ਼ੈਤਾਨ ਬਣਨ ਦੀ ਲੋੜ ਏ?

੩੫