ਪੰਨਾ:ਇਨਕਲਾਬ ਦੀ ਰਾਹ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਇਨ੍ਹਾਂ ਸ੍ਵਰਗਾਂ ਨਰਕਾਂ ਵਾਲੇ,

ਗੁੰਝਲੇ ਹੋਏ ਮਜ਼੍ਹਬਾਂ ਦੀ ਥਾਂ,

ਇਕ ਸਿੱਧਾ ਸਾਧਾ ਅਮਲੀ,

ਈਮਾਨ ਬਣਨ ਦੀ ਲੋੜ ਏ।


ਜੇ ਚਾਹਨਾਂ ਏਂ ਕੋਈ ਤੇਰਾ,

ਤੁਰਦੇ ਦਾ ਰਾਹ ਨਾ ਰੋਕੇ,

ਤਾਂ ਤੁਰਨੋਂ ਪਹਿਲਾਂ ਤੈਨੂੰ,

ਤੂਫ਼ਾਨ ਬਣਨ ਦੀ ਲੋੜ ਏ।


ਤੂੰ ਮੰਦਰਾਂ ਦੇ ਵਿਚ ਮੱਥੇ,

ਰਗੜੇ ਨੇ ਚੋਖੇ ਚਿਰ ਤੋਂ,

ਹੁਣ ਭਗਤਾ ! ਤੈਨੂੰ ਆਪੇ

ਭਗਵਾਨ ਬਣਨ ਦੀ ਲੋੜ ਏ।

੩੬