ਪੰਨਾ:ਇਨਕਲਾਬ ਦੀ ਰਾਹ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕੀ ਵੇਖਦਾ ਹਾਂ?



ਐਨਕ ਨੂੰ ਲਾਹ ਕੇ ਜਦ ਮੈਂ ਸੰਸਾਰ ਵੇਖਦਾ ਹਾਂ।

ਮਹਿਮਾਂ ਅਜਬ ਹੀ ਤੇਰੀ ਕਰਤਾਰ! ਵੇਖਦਾ ਹਾਂ।

ਇਟਲਸ ਦੇ ਨਕਸ਼ਿਆਂ ਤੋਂ ਬ੍ਰਹਿਮੰਡ ਵੇਖਦਾ ਹਾਂ।

ਗੀਤਾ ਦੀ ਥਾਂ ਮੈਂ ਅਜ ਕਲ੍ਹ ਅਖ਼ਬਾਰ ਵੇਖਦਾ ਹਾਂ।

ਕਾਵਾਂ ਦੀ ਰੋਜ਼ ਸੁਣਨਾਂ, ਕਾਂ ਕਾਂ ਬਨੇਰਿਆਂ ਤੇ।

ਬੁਲਬੁਲ ਦੀ ਬੱਧੀ ਹੋਈ ਮਿਨਕਾਰ ਵੇਖਦਾ ਹਾਂ।

੪੦